13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੁਲਿਸ ਵਲੋਂ ਨਸ਼ੀਲੇ ਪਦਾਰਥ ਬਰਾਮਦ, 2 ਔਰਤਾਂ ਸਮੇਤ 6 ਕਾਬੂ

ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਸਥਾਨਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਕੇ 2 ਔਰਤਾਂ ਸਮੇਤ 6 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਨੇ ਇਲਾਕੇ ‘ਚ ਗਸ਼ਤ ਦੌਰਾਨ ਦੋ ਕਥਿਤ ਦੋਸ਼ੀ ਔਰਤਾਂ ਨੂੰ 14.

ਅਜੀਤ ਡੈਸਕ 13-09-2026
ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਸਥਾਨਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਕੇ 2 ਔਰਤਾਂ ਸਮੇਤ 6 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਨੇ ਇਲਾਕੇ ‘ਚ ਗਸ਼ਤ ਦੌਰਾਨ ਦੋ ਕਥਿਤ ਦੋਸ਼ੀ ਔਰਤਾਂ ਨੂੰ 14.26 ਗ੍ਰਾਮ ਹੈਰੋਇਨ ਤੇ 1900 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਕਥਿਤ ਦੋਸ਼ੀ ਔਰਤਾਂ ਦੀ ਪਹਿਚਾਣ ਬਲਵੀਰ ਕੌਰ ਤੇ ਖ਼ੁਸ਼ਬੂ ਵਾਸੀ ਰਵਿਦਾਸ ਨਗਰ ਵਜੋਂ ਹੋਈ ਜਦਕਿ ਥਾਣਾ ਚੱਬੇਵਾਲ ਪੁਲਿਸ ਨੇ ਕਥਿਤ ਦੋਸ਼ੀ ਆਕਾਸ਼ਦੀਪ ਵਾਸੀ ਬਿਹਾਲਾ ਨੂੰ ਕਾਬੂ ਕਰਕੇ ਉਸ ਤੋਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਚੱਕੋਵਾਲ ਬ੍ਰਾਹਮਣਾ ਦੇ ਵਾਸੀ ਮਨਦੀਪ ਕੁਮਾਰ ਨੂੰ ਕਾਬੂ ਕਰਕੇ ਉਸ ਤੋਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਥਾਣਾ ਸਿਟੀ ਪੁਲਿਸ ਨੇ ਕਥਿਤ ਦੋਸ਼ੀ ਗੁਰਜੀਤ ਸਿੰਘ ਵਾਸੀ ਬਲਵੀਰ ਕਲੋਨੀ ਨੂੰ ਕਾਬੂ ਕਰਕੇ ਉਸ ਤੋਂ 43 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਸੇ ਤਰ੍ਹਾਂ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਗਸ਼ਤ ਦੌਰਾਨ ਕਥਿਤ ਦੋਸ਼ੀ ਅਜੈ ਕੁਮਾਰ ਵਾਸੀ ਮੱਲ੍ਹੀਆਂ ਨੰਗਲ ਨੂੰ ਕਾਬੂ ਕਰਕੇ ਉਸ ਤੋਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਹੁਸ਼ਿਆਰਪੁਰ ’ਚ ‘ਯੂਥ ਵਲੰਟੀਅਰ ਐਵਾਰਡਜ਼-2026’ ਸੂਬਾ ਪੱਧਰੀ ਸਮਾਗਮ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।