04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜਵਾਹਰ ਨਵੋਦਿਆ ਵਿਦਿਆਲਿਆ ’ਚ 16ਵੀਂ ਕੌਮੀ ਯੋਗਾ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਭਾਰਤ ਦੇ 10 ਖੇਤਰਾਂ ਦੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ 357 ਖਿਡਾਰੀਆਂ ਦੀ 16ਵੀਂ ਕੌਮੀ ਯੋਗਾ ਮੀਟ ਪੀ. ਐੱਮ.

ਅਜੀਤ ਡੈਸਕ 04-09-2026
ਹੁਸ਼ਿਆਰਪੁਰ, 3 ਸਤੰਬਰ (ਬਲਜਿੰਦਰਪਾਲ ਸਿੰਘ)-ਭਾਰਤ ਦੇ 10 ਖੇਤਰਾਂ ਦੇ ਜਵਾਹਰ ਨਵੋਦਿਆ ਵਿਦਿਆਲਿਆਂ ਦੇ 357 ਖਿਡਾਰੀਆਂ ਦੀ 16ਵੀਂ ਕੌਮੀ ਯੋਗਾ ਮੀਟ ਪੀ. ਐੱਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ’ਚ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਸਵਾਗਤੀ ਗੀਤ ਗਾਇਆ। ਇਸ ਮੌਕੇ ਪ੍ਰਿੰ. ਰੰਜੂ ਦੁੱਗਲ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਸ ਮੀਟ ਨੂੰ ਸਫਲਤਾ ਪੂਰਵਕ ਕਰਾਉਣ ਲਈ ਪ੍ਰਿੰਸੀਪਲਾਂ, ਕੋਚਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਮੇਜ਼ਬਾਨ ਵਿਦਿਆਲਿਆ ਦੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਨਵੋਦਿਆ ਵਿਦਿਆਲਿਆ ਸਮਿਤੀ ਖੇਤਰੀ ਦਫ਼ਤਰ ਚੰਡੀਗੜ੍ਹ ਦੀ ਸਹਾਇਕ ਕਮਿਸ਼ਨਰ ਸੁਖਰਾਜ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਸੁਖਰਾਜ ਕੌਰ ਨੇ ਕਿਹਾ ਕਿ ਯੋਗਾ ਇਕਾਗਰਤਾ, ਮਾਨਸਿਕ ਸ਼ਾਂਤੀ, ਲਚਕਤਾ ਅਤੇ ਭਾਵਨਾਤਮਕ ਸੰਤੁਲਨ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਯੋਗਾ ਤਣਾਅ ਨੂੰ ਘਟਾਉਂਦਾ ਹੈ ਤੇ ਸਾਡੇ ਵਿਚ ਬਿਹਤਰ ਸਵੈ-ਅਨੁਸ਼ਾਸਨ ਪੈਦਾ ਕਰਨ ਵਿਚ ਸਹਾਇਤਾ ਕਰਦਾ ਹੈ। ਮੀਟ ’ਚ ਭੁਵਨੇਸ਼ਵਰ ਖੇਤਰ ਓਵਰਆਲ ਜੇਤੂ ਰਿਹਾ ਤੇ ਚੰਡੀਗੜ੍ਹ ਖੇਤਰ ਦੂਜੇ ਸਥਾਨ ’ਤੇ ਰਿਹਾ। ਲੜਕਿਆਂ ਵਿਚ ਭੁਵਨੇਸ਼ਵਰ ਓਵਰਆਲ ਜੇਤੂ ਤੇ ਲੜਕੀਆਂ ਵਿਚ ਜੈਪੁਰ ਖੇਤਰ ਰਹੇ। ਮਾਰਚ ਪਾਸਟ ਵਿਚ ਸ਼ਿਲਾਂਗ ਖੇਤਰ ਨੇ ਟਰਾਫ਼ੀ ਜਿੱਤੀ ਤੇ 14 ਸਾਲ ਵਰਗ ਦੇ ਗਿਆਨੇਸ਼ਵਰ ਸਾਹੂ ਭੁਵਨੇਸ਼ਵਰ, ਸ਼ਿਕਸ਼ਾ ਲਖਨਊ, 17 ਸਾਲ ਵਰਗ ’ਚ ਰੁਦਰ ਸਵੈਨ ਭੁਵਨੇਸ਼ਵਰ , ਅਰਚਨਾ ਕਵੀ ਚੰਡੀਗੜ੍ਹ ਤੇ 19 ਸਾਲ ਵਰਗ ਵਿਚ ਗਗਨ ਮੀਨਾ ਜੈਪੁਰ, ਸੁਲਗਨਾ ਪਟਨਾ ਸਭ ਤੋਂ ਵਧੀਆ ਖਿਡਾਰੀਆਂ ਦਾ ਖ਼ਿਤਾਬ ਜਿੱਤਣ ਵਿਚ ਕਾਮਯਾਬ ਰਹੇ। ਪੀਐੱਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਦਿਆਰਥੀਆਂ ਨੇ ਕਾਲ ਬੇਲੀਆ ਰਾਜਸਥਾਨੀ ਨਾਚ, ਹਮੀਰਪੁਰ ਦੇ ਵਿਦਿਆਰਥੀਆਂ ਨੇ ਪਹਾੜੀ ਨਾਚ ਨਾਟੀ ਤੇ ਫਲਾਹੀ ਦੇ ਸੀਨੀਅਰ ਲੜਕਿਆਂ ਨੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕਰਕੇ ਮਾਹੌਲ ਸਭਿਆਚਾਰਕ ਰੰਗ ਵਿਚ ਰੰਗ ਦਿੱਤਾ। ਮੁੱਖ ਮਹਿਮਾਨ ਸੁਖਰਾਜ ਕੌਰ ਨੇ ਖਿਡਾਰੀਆਂ ਨੂੰ ਟਰਾਫ਼ੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ, ਟੀਮਾਂ ਲੈ ਕੇ ਆਏ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਯਾਦ ਚਿੰਨ੍ਹ ਭੇਟ ਕੀਤੇ। ਇਸ ਮੌਕੇ ਜਵਾਹਰ ਨਵੋਦਿਆ ਵਿਦਿਆਲਿਆ ਮਾਨਸਾ, ਪੋਜੇਵਾਲ, ਫ਼ਰੀਦਕੋਟ, ਲੁਧਿਆਣਾ, ਕਠੂਆ ਤੇ ਕੁੱਲੂ ਦੇ ਕ੍ਰਮਵਾਰ ਪ੍ਰਿੰਸੀਪਲਾਂ ਕੁਸਮ, ਰਵਿੰਦਰ ਕੁਮਾਰ, ਮੁਹੰਮਦ ਤਾਰਿਕ ਇਮਰਾਨ, ਨਿਸ਼ੀ ਗੋਇਲ, ਅਰਚਨਾ ਤੇ ਪ੍ਰਤਾਪ ਸਿੰਘ, ਡਾ. ਯਸ਼ਪ੍ਰੀਤ ਕੌਰ, ਲ ਖਵੀਰ ਕੌਰ ਸਰਪੰਚ ਫਲਾਹੀ, ਸੀਨੀਅਰ ਅਧਿਆਪਕ ਸੰਜੀਵ ਕੁਮਾਰ ਭੁੱਲਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ । ਮੇਜ਼ਬਾਨ ਵਿਦਿਆਲਿਆ ਦੀ ਵਾਈਸ ਪ੍ਰਿੰ. ਸੰਤੋਸ਼ ਕੁਮਾਰੀ ਨੇਗੀ ਨੇ ਸਾਰਿਆਂ ਦਾ ਇਸ ਯੋਗਾ ਮੀਟ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਹੁਸ਼ਿਆਰਪੁਰ ’ਚ 50 ਮੀਟਰ ਤੋਂ ਵੱਧ ਡੂੰਘੀ ਖੁਦਾਈ ਦੀ ਸ਼ਿਕਾਇਤ, ਹਾਈ ਕੋਰਟ ਵਲੋਂ ਮੌਕੇ ਦੀ ਜਾਂਚ ਦੇ ਹੁਕਮ ਅਗਲੀ ਖ਼ਬਰ ਪਾਰਟੀ ਵਲੋਂ ਨਵੇਂ ਕੋਆਰਡੀਨੇਟਰ ਨਿਯੁਕਤ ਕਰਨਾ ਸ਼ਲਾਘਾਯੋਗ-ਚੀਫ਼ ਨਿਰਮਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।