02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਤਨੌਰ ਵਿਖੇ ਮਹਿੰਗਾਈ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਪਿੰਡ ਸਤਨੌਰ ਵਿਖੇ ਸੀ. ਪੀ.

ਅਜੀਤ ਡੈਸਕ 02-09-2026
ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਪਿੰਡ ਸਤਨੌਰ ਵਿਖੇ ਸੀ. ਪੀ. ਆਈ. ਐੱਮ. ਤੇ ਸੀਟੂ ਦੇ ਸੱਦੇ ’ਤੇ ਵੱਧ ਰਹੀ ਮਹਿੰਗਾਈ ਦੇ ਵਿਰੁੱਧ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ, ਜਿਸ ਦੀ ਅਗਵਾਈ ਮਹਿੰਦਰ ਕੁਮਾਰ ਬੱਡੋਆਣ, ਨੀਲਮ ਬੱਡੋਆਣ ਤੇ ਬਲਦੇਵ ਰਾਜ ਸਤਨੌਰ ਵਲੋਂ ਕੀਤੀ ਗਈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਦੌਰਾਨ ਮਹਿੰਗਾਈ ਲਗਾਤਾਰ ਛੜੱਪੇ ਮਾਰ ਰਹੀ ਹੈ। ਗ਼ਰੀਬ ਲੋਕਾਂ ਲਈ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋ ਗਈ ਹੈ। ਗੈੱਸ ਸਿਲੰਡਰ ਦੀ ਕੀਮਤ ਇਕ ਹਜ਼ਾਰ ਤੋਂ ਪਾਰ ਹੋ ਗਈ ਹੈ। ਖੰਡ ਤੇ ਹੋਰ ਖਾਣ ਵਾਲੀਆਂ ਵਸਤਾਂ, ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਦੇ ਰਾਜ ਵਿਚ ਵਿਚ ਗੈੱਸ ਸਿਲੰਡਰ ਤੇ ਹੋਰ ਵਸਤਾਂ ਵਿਚ ਮਾਮੂਲੀ ਜਿਹਾ ਵਾਧਾ ਹੋਇਆ ਸੀ ਤਾਂ ਉਦੋਂ ਰਾਜਨਾਥ ਸਿੰਘ, ਸਮਰਿਤੀ ਇਰਾਨੀ ਤੇ ਹੋਰ ਆਗੂ ਗੈੱਸ ਸਿਲੰਡਰ ਅਤੇ ਸਬਜ਼ੀਆਂ ਲੈ ਕੇ ਸੜਕਾਂ ’ਤੇ ਬੈਠ ਗਏ ਸਨ। ਹੁਣ ਇਨ੍ਹਾਂ ਆਗੂਆਂ ਨੂੰ ਵੱਧ ਰਹੀ ਮਹਿੰਗਾਈ ਮਹਿਸੂਸ ਕਿਉਂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾ, ਬਾਬਾ ਰਾਮਦੇਵ ਵੀ ਸਸਤੀਆਂ ਵਸਤਾਂ ਲਈ ਮੋਦੀ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਸਨ ਪਰ ਹੁਣ ਅਜਿਹੇ ਲੋਕ ਵੀ ਚੁੱਪ ਬੈਠੇ ਹੈ। ਆਗੂਆਂ ਨੇ ਕਿਹਾ ਕਿ ਕਿ ਜੇਕਰ ਸਰਕਾਰ ਨੇ ਮਹਿੰਗਾਈ ਨੂੰ ਨੱਥ ਨਾ ਪਾਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਕੌਰ, ਪ੍ਰਮੋਦ, ਬੇਬੀ, ਕੁਲਵਿੰਦਰ ਸਿੰਘ, ਸੁਨੀਤਾ ਰਾਣੀ, ਸਨੀ, ਹਰਮੇਸ਼ ਲਾਲ, ਪੂਜਾ ਤੇ ਹੋਰ ਹਾਜ਼ਰ ਹੋਏ।
ਪਿਛਲੀ ਖ਼ਬਰ ਸਿਲਵਰ ਓਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ’ਚ ਜ਼ਿਲ੍ਹਾ ਪੱਧਰੀ ਸਵਿਮਿੰਗ ਮੁਕਾਬਲਿਆਂ ’ਚ ਜਿੱਤੇ ਤਗਮੇ ਅਗਲੀ ਖ਼ਬਰ ਕਾਰ ਤੇ ਐਕਟਿਵਾ ਦੀ ਟੱਕਰ ਵਿਚ ਐਕਟਿਵਾ ਸਵਾਰ ਦੀ ਮੌਕੇ ’ਤੇ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।