ਚੰਡੀਗੜ੍ਹ ਵਿਖੇ ਲੱਗ ਰਹੇ ਮੋਰਚੇ ਦੀਆਂ ਤਿਆਰੀਆਂ ਮੁਕੰਮਲ-ਭਾਕਿਯੂ ਕਾਦੀਆਂ
ਬੁੱਲ੍ਹੋਵਾਲ, 31 ਅਗਸਤ (ਲੁਗਾਣਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਦੀ ਪ੍ਰਧਾਨਗੀ ਹੇਠ ਅੱਡਾ ਦੁਸੜਕਾ ਵਿਖੇ ਜਠੇਰਿਆਂ ਦੇ ਸਥਾਨ ‘ਤੇ ਹੋਈ ਜਿਸ ਵਿਚ ਚੰਡੀਗੜ੍ਹ ਵਿਖੇ 1 ਸਤੰਬਰ ਤੋਂ 7 ਸਤੰਬਰ ਤੱਕ ਲੱਗ ਰਹੇ ਧਰਨੇ ਤੇ ਜਾਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਹਲਕੇ ਦੇ ਪਿੰਡਾਂ ਵਿਚ ਜਾ ਕੇ ਵੱਡੇ ਪੱਧਰ ’ਤੇ ਕਿਸਾਨ ਵੀਰਾਂ ਨੂੰ ਲਾਮਬੰਦ ਕੀਤਾ ਗਿਆ ਹੈ।
ਬੁੱਲ੍ਹੋਵਾਲ, 31 ਅਗਸਤ (ਲੁਗਾਣਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਦੀ ਪ੍ਰਧਾਨਗੀ ਹੇਠ ਅੱਡਾ ਦੁਸੜਕਾ ਵਿਖੇ ਜਠੇਰਿਆਂ ਦੇ ਸਥਾਨ ‘ਤੇ ਹੋਈ ਜਿਸ ਵਿਚ ਚੰਡੀਗੜ੍ਹ ਵਿਖੇ 1 ਸਤੰਬਰ ਤੋਂ 7 ਸਤੰਬਰ ਤੱਕ ਲੱਗ ਰਹੇ ਧਰਨੇ ਤੇ ਜਾਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਹਲਕੇ ਦੇ ਪਿੰਡਾਂ ਵਿਚ ਜਾ ਕੇ ਵੱਡੇ ਪੱਧਰ ’ਤੇ ਕਿਸਾਨ ਵੀਰਾਂ ਨੂੰ ਲਾਮਬੰਦ ਕੀਤਾ ਗਿਆ ਹੈ। ਮੋਰਚੇ ਲਈ ਵੱਡੇ ਪੱਧਰ ’ਤੇ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਟਰੈਕਟਰ ਟਰਾਲੀਆਂ ਸਮੇਤ ਧਰਨੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦੌਰਾਨ ਫਗਵਾੜਾ ਮਿਲ ਦੀ ਪਿਛਲੀ 28 ਕਰੋੜ ਦੀ ਬਕਾਇਆ ਰਾਸ਼ੀ ਲੈਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ। ਕਿਸਾਨ ਵੀਰਾਂ ਨੇ ਜ਼ਿਲ੍ਹਾ ਜਥੇਬੰਦੀ ’ਤੇ ਜ਼ੋਰ ਪਾਇਆ ਗਿਆ ਕਿ ਫਗਵਾੜਾ ਮਿਲ ਦੀ ਪਿਛਲੀ ਬਕਾਇਆ ਰਾਸ਼ੀ ਲੈਣ ਲਈ ਲਈ ਕੋਈ ਵੀ ਢਿੱਲ ਨਾ ਕੀਤੀ ਜਾਵੇ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸਤਪਾਲ ਸਿੰਘ ਡਡਿਆਣਾ, ਜਨਰਲ ਸਕੱਤਰ ਰਜਿੰਦਰ ਸਿੰਘ ਧਾਲੀਵਾਲ, ਮੁੱਖ ਸਲਾਹਕਾਰ ਕੁਲਬੀਰ ਸਿੰਘ ਬੈਂਸ, ਮੀਤ ਪ੍ਰਧਾਨ ਤਰਲੋਕ ਸਿੰਘ ਮਨੀ, ਸਲਾਹਕਾਰ ਸਰਨਾਗਰ ਸਿੰਘ ਜੰਡਿਆਲਾ, ਸਕੱਤਰ ਹਰਦੀਪ ਸਿੰਘ ਸਰਪੰਚ ਅਖਲਾਸਪੁਰ, ਪ੍ਰੈੱਸ ਸਕੱਤਰ ਰਵਿੰਦਰ ਸਿੰਘ, ਪਰਮਿੰਦਰ ਸਿੰਘ ਕੰਧਾਲੀ ਬਲਾਕ ਪ੍ਰਧਾਨ ਟਾਂਡਾ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ 1, ਬਲਜੀਤ ਸਿੰਘ ਇਕਾਈ ਪ੍ਰਧਾਨ ਮੂੰਡੀਆ, ਮਾਸਟਰ ਹਰਵਿੰਦਰ ਸਿੰਘ ਇਕਾਈ ਪ੍ਰਧਾਨ ਬਾਹਦ, ਨਰਿੰਦਰ ਸਿੰਘ ਇਕਾਈ ਪ੍ਰਧਾਨ ਕੋਟਲਾ ਨੋਧ ਸਿੰਘ, ਦਵਿੰਦਰ ਸਿੰਘ ਟੋਨੀ ਇਕਾਈ ਪ੍ਰਧਾਨ ਨੰਦਾਚੌਰ, ਸਰਪੰਚ ਮੁਕੇਸ਼ ਕੁਮਾਰ ਬਾਗਪੁਰ, ਬਲਵਿੰਦਰ ਸਿੰਘ ਬਿੱਟੂ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਝੋਜੜਾ, ਦਿਲਬਾਗ ਸਿੰਘ ਖਰਦੇਹੜ, ਤਜਿੰਦਰ ਸਿੰਘ ਅਸਲ ਪੁਰ, ਬਬਨਦੀਪ ਸਿੰਘ, ਪਰਮਜੀਤ ਸਿੰਘ ਕਡਿਆਣਾ, ਪਰਵਿੰਦਰ ਸਿੰਘ,ਮਨੀ ਕਡਿਆਣਾ,ਨਿੰਦਾ, ਹਰਵਿੰਦਰ ਸਿੰਘ ਢੱਡੇ ਫ਼ਤਿਹ ਸਿੰਘ, ਬਖਸ਼ਿੰਦਰ ਸਿੰਘ, ਕਰਨੈਲ ਸਿੰਘ ਸੰਧਰਾ ਸੋਢੀਆ, ਇਕਬਾਲ ਸਿੰਘ, ਮਲਕੀਤ ਸਿੰਘ, ਸਰਪੰਚ ਜਸਵੀਰ ਸਿੰਘ ਤੇ ਹੋਰ ਕਿਸਾਨ ਵੀ ਹਾਜ਼ਰ ਸਨ।