01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਵਿਦਿਆਰਥੀਆਂ ਨੇ ਯੁੱਧ ਨਸ਼ਿਆਂ ਵਿਰੁੱਧ ਰੈਲੀ ਕੱਢ ਕੇ ਲੋਕਾਂ ਨੂੰ ਕੀਤਾ ਜਾਗਰੂਕ

ਬੁੱਲ੍ਹੋਵਾਲ, 31 ਅਗਸਤ (ਲੁਗਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਯੁੱਧ ਨਸ਼ਿਆਂ ਵਿਰੁੱਧ ਰੈਲੀ ਕੱਢੀ। ਇਹ ਰੈਲੀ ਲੈਕ.

ਅਜੀਤ ਡੈਸਕ 01-09-2026
ਬੁੱਲ੍ਹੋਵਾਲ, 31 ਅਗਸਤ (ਲੁਗਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੇ ਵਿਦਿਆਰਥੀਆਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਯੁੱਧ ਨਸ਼ਿਆਂ ਵਿਰੁੱਧ ਰੈਲੀ ਕੱਢੀ। ਇਹ ਰੈਲੀ ਲੈਕ.ਰਜਿੰਦਰ ਸਿੰਘ ਜੌਹਲ ‘ਵਾਤਾਵਰਨ ਪ੍ਰੇਮੀ’ ਦੀ ਅਗਵਾਈ ਵਿਚ ਪਿੰਡ ਢੱਡਾ ਫ਼ਤਿਹ ਸਿੰਘ ਦੇ ਲੋਕਾਂ ਤੇ ਸੜਕ ਮਾਰਗ ’ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਜਾਗਰੂਕ ਕਰਦੀ ਮੁੜ ਸਕੂਲ ਗਰਾਊਂਡ ਵਿਚ ਸਮਾਪਤ ਹੋਈ। ਰੈਲੀ ਨੂੰ ਰਵਾਨਾ ਕਰਦਿਆਂ ਲੈਕ. ਮਲਕੀਤ ਸਿੰਘ ਜੌਹਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਤੇ ਨਸ਼ਿਆਂ ਵਿਚ ਗ੍ਰਸਤ ਹੋ ਚੁੱਕੇ ਲੋਕਾਂ, ਨੌਜਵਾਨਾਂ ਨੂੰ ਮੁੜ ਸਾਰਥਿਕ ਲੀਹਾਂ ਤੇ ਲਿਆਉਣ ਲਈ ਆਪਣਾ ਯੋਗਦਾਨ ਪਾਉਣ ਲਈ ਕਿਹਾ। ਇਸ ਰੈਲੀ ਵਿਚ ਲੈਕ. ਮਲਕੀਤ ਸਿੰਘ ਨਾਲ ਲੈਕ. ਲਖਜੀਤ ਸਿੰਘ ਓਹੜਪੁਰੀ, ਲੈਕ. ਪਰਵੀਨ ਕੁਮਾਰ, ਲੈਕ.ਰਜਿੰਦਰ ਸਿੰਘ, ਲੈਕ ਮਨਮੋਹਣ ਸਿੰਘ, ਲੈਕ ਹਰਿੰਦਰਪਾਲ ਕੌਰ, ਸਤਵਿੰਦਰਜੀਤ ਕੌਰ ਸਿੱਧੂ, ਹਰਪ੍ਰੀਤ ਕੌਰ, ਰਵਿੰਦਰ ਕੌਰ, ਮਿਸ ਪੂਜਾ ਵਾਸੂਦੇਵਾ, ਸਿਮਰਨਜੀਤ ਸਿੰਘ ਧਾਮੀ, ਸੇਵਾ-ਮੁਕਤ ਅਧਿਆਪਕ ਗੁਰਦੀਪ ਸਿੰਘ ਬੈਂਸ ਤੇ ਹੋਰ ਸਕੂਲ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਰੈਲੀ ਵਿਚ ਨੌਜਵਾਨ ਬੱਚਿਆਂ ਤੇ ਬੱਚੀਆਂ ਵੱਲੋਂ ਨਸ਼ਿਆਂ ਵਿਰੁੱਧ ਸਲੋਗਨ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਪਿਛਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਚੰਡੀਗੜ੍ਹ ਮੋਰਚੇ ਸੰਬੰਧੀ ਲੋਕਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਥੇਂਦਾ ਵਿਖੇ ਮਹਾਨ ਕੀਰਤਨ ਤੇ ਢਾਡੀ ਦਰਬਾਰ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।