ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ
ਮਾਹਿਲਪੁਰ, 30 ਅਗਸਤ (ਰਜਿੰਦਰ ਸਿੰਘ)- ਮਾਹਿਲਪੁਰ ਲੱਗਦੇ ਪਿੰਡ ਟੂਟੋ ਮੁਜਾਰਾ ਕੋਲ ਬੰਦ ਪਏ ਪੈਟਰੋਲ ਪੰਪ ’ਤੇ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਥਾਣਾ ਮੁਖੀ ਮਾਹਿਲਪੁਰ ਰਮਨਦੀਪ ਕੌਰ ਨੇ ਦੱਸਿਆ ਕਿ ਸਾਨੂੰ ਵਿਅਕਤੀ ਨੇ ਸੂਚਨਾ ਦਿੱਤੀ ਕਿ ਟੂਟੋਮਜਾਰਾ ਨਜ਼ਦੀਕ ਬੰਦ ਪਏ ਪੈਟਰੋਲ ਪੰਪ ’ਤੇ ਇਕ ਸਿੱਖ ਨੌਜਵਾਨ ਦੀ ਲਾਸ਼ ਪਈ ਹੈ।
ਅਜੀਤ ਡੈਸਕ
31-08-2026