ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਧੂਮ-ਧਾਮ ਨਾਲ ਰੱਖੜੀ ਦਾ ਤਿਉਹਾਰ ਮਨਾਇਆ
ਟਾਂਡਾ ਉੜਮੁੜ , 28 ਅਗਸਤ ( ਭਗਵਾਨ ਸਿੰਘ ਸੈਣੀ )- ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਦੇ ਦਿਸ਼ਾ - ਨਿਰਦੇਸ਼ਾਂ ਅਤੇ ਪ੍ਰਿੰਸੀਪਲ ਕੁਲਵੀਰ ਸਿੰਘ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਬੜੀ ਧੂਮ - ਧਾਮ , ਉਤਸ਼ਾਹ ਨਾਲ ਮਨਾਇਆ ਗਿਆ । ਇਸ ਖ਼ਾਸ ਮੌਕੇ ਸਕੂਲ ਵਿਚ ਰੰਗਾ - ਰੰਗ ਅਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵਧ - ਚੜ੍ਹ ਕੇ ਹਿੱਸਾ ਲਿਆ ।
ਟਾਂਡਾ ਉੜਮੁੜ , 28 ਅਗਸਤ ( ਭਗਵਾਨ ਸਿੰਘ ਸੈਣੀ )- ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਮਾਰਸ਼ਲ ਦੇ ਦਿਸ਼ਾ - ਨਿਰਦੇਸ਼ਾਂ ਅਤੇ ਪ੍ਰਿੰਸੀਪਲ ਕੁਲਵੀਰ ਸਿੰਘ ਦੀ ਅਗਵਾਈ ਹੇਠ ਰੱਖੜੀ ਦਾ ਤਿਉਹਾਰ ਬੜੀ ਧੂਮ - ਧਾਮ , ਉਤਸ਼ਾਹ ਨਾਲ ਮਨਾਇਆ ਗਿਆ । ਇਸ ਖ਼ਾਸ ਮੌਕੇ ਸਕੂਲ ਵਿਚ ਰੰਗਾ - ਰੰਗ ਅਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵਧ - ਚੜ੍ਹ ਕੇ ਹਿੱਸਾ ਲਿਆ । ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਵਿਦਿਆਰਥੀਆਂ ਦੇ ਸੁੰਦਰ ਰੱਖੜੀਆਂ ਬਣਾਉਣ ਦੇ ਮੁਕਾਬਲੇ ਕਰਵਾਏ ਗਏ । ਬੱਚਿਆਂ ਨੇ ਵੱਖ - ਵੱਖ ਰੰਗ - ਬਿਰੰਗੇ ਧਾਗਿਆਂ , ਮੋਤੀਆਂ , ਗੋਟੇ ਤੇ ਵਾਤਾਵਰਨ ਪੱਖੀ ਵਸਤੂਆਂ ਦੀ ਵਰਤੋਂ ਕਰਕੇ ਬਹੁਤ ਹੀ ਆਕਰਸ਼ਕ ਰੱਖੜੀਆਂ ਤਿਆਰ ਕੀਤੀਆਂ । ਮੁਕਾਬਲਿਆਂ ਤੋਂ ਬਾਅਦ ਰੱਖੜੀ ਬੰਨ੍ਹਣ ਦਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਵਿਦਿਆਰਥੀਆਂ ਦੇ ਗੁੱਟਾਂ ’ ਤੇ ਰੱਖੜੀਆਂ ਬੰਨ੍ਹ ਕੇ ਸੁਖਾਵੀਂ ਜ਼ਿੰਦਗੀ ਦੀ ਕਾਮਨਾ ਕੀਤੀ । ਪ੍ਰੋਗਰਾਮ ਦੌਰਾਨ ਸੀਨੀਅਰ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਸਕੂਲ ਪ੍ਰਿੰਸੀਪਲ ਕੁਲਵੀਰ ਸਿੰਘ ਦੇ ਗੁੱਟ ’ ਤੇ ਵੀ ਰੱਖੜੀ ਬੰਨ੍ਹੀ ਤੇ ਉਨ੍ਹਾਂ ਤੋਂ ਭਵਿੱਖ ਵਿਚ ਕਾਮਯਾਬੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਪ੍ਰਿੰਸੀਪਲ ਕੁਲਵੀਰ ਸਿੰਘ ਨੇ ਰੱਖੜੀ ਦੇ ਤਿਉਹਾਰ ਦੀ ਇਤਿਹਾਸਕ ਤੇ ਸਮਾਜਿਕ ਮਹੱਤਤਾ ਬਾਰੇ ਚਾਨਣਾ ਪਾਇਆ । ਇਸ ਖ਼ਾਸ ਮੌਕੇ ਕੋਆਰਡੀਨੇਟਰ ਬਲਦੇਵ ਸਿੰਘ , ਅਧਿਆਪਕ ਓਂਕਾਰ ਸਿੰਘ , ਮਨੀਸ਼ ਸਿੰਘ , ਪ੍ਰਿਅੰਕਾ , ਮਨਪ੍ਰੀਤ , ਚਰਨਜੀਤ ਕੌਰ , ਅਮਨਦੀਪ ਕੌਰ , ਹਰਮਨਦੀਪ , ਮਨਦੀਪ ਕੌਰ , ਟੀਨਾ ਸ਼ਰਮਾ , ਪਰਵੀਨ , ਰਜਿੰਦਰ ਕੌਰ , ਪਰਮਜੀਤ ਕੌਰ , ਨੌਨ - ਟੀਚਿੰਗ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।