ਬੀਤ ਇਲਾਕੇ ’ਚ 2 ਮਹੀਨੇ ਪਹਿਲਾਂ ਬਣੀਆਂ ਸੜਕਾਂ ਟੁੱਟਣ ਲੱਗੀਆਂ
ਬੀਣੇਵਾਲ, 28 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਮੁਰੰਮਤ ਕਰਨ ਤੋਂ ਦੋ ਕੁ ਮਹੀਨਿਆਂ ਬਾਅਦ ਹੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ, ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਦੋ ਤਿੰਨ ਮਹੀਨਿਆਂ ‘ਚ ਹੀ ਇਨ੍ਹਾਂ ਸੜਕਾਂ ਦੀ ਹਾਲਤ ਬਦਤਰ ਹੋ ਜਾਵੇਗੀ। ਮੌਕੇ ‘ਤੇ ਜਾ ਕੇ ਵੱਖ-ਵੱਖ ਸੜਕਾਂ ਵਾਰੇ ਇਕੱਤਰ ਜਾਣਕਾਰੀ ਮੁਤਾਬਿਕ ਪਿੰਡ ਟੱਬਾ ਤੋਂ ਸਿੰਘਪੁਰ ਤੱਕ ਕਰੀਬ 7 ਕਿੱਲੋਮੀਟਰ ਲੰਬੀ ਸੜਕ ਤੇ ਮੁੱਖ ਮੰਤਰੀ ਦੇ ਨਾਮ ਦੇ ਬੋਰਡ ਤਾਂ ਲੱਗੇ ਹੋਏ ਹਨ ਪਰ ਇਹ ਸੜਕ ਬਹੁਤ ਥਾਵਾਂ ’ਤੇ ਟੁੱਟ ਗਈ ਹੈ ਬਜਰੀ ਸੜਕ ‘ਤੇ ਵਿਖਰੀ ਪਈ ਹੈ।
ਬੀਣੇਵਾਲ, 28 ਅਗਸਤ (ਬੈਜ ਚੌਧਰੀ)-ਬੀਤ ਇਲਾਕੇ ਦੇ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਮੁਰੰਮਤ ਕਰਨ ਤੋਂ ਦੋ ਕੁ ਮਹੀਨਿਆਂ ਬਾਅਦ ਹੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ, ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਦੋ ਤਿੰਨ ਮਹੀਨਿਆਂ ‘ਚ ਹੀ ਇਨ੍ਹਾਂ ਸੜਕਾਂ ਦੀ ਹਾਲਤ ਬਦਤਰ ਹੋ ਜਾਵੇਗੀ। ਮੌਕੇ ‘ਤੇ ਜਾ ਕੇ ਵੱਖ-ਵੱਖ ਸੜਕਾਂ ਵਾਰੇ ਇਕੱਤਰ ਜਾਣਕਾਰੀ ਮੁਤਾਬਿਕ ਪਿੰਡ ਟੱਬਾ ਤੋਂ ਸਿੰਘਪੁਰ ਤੱਕ ਕਰੀਬ 7 ਕਿੱਲੋਮੀਟਰ ਲੰਬੀ ਸੜਕ ਤੇ ਮੁੱਖ ਮੰਤਰੀ ਦੇ ਨਾਮ ਦੇ ਬੋਰਡ ਤਾਂ ਲੱਗੇ ਹੋਏ ਹਨ ਪਰ ਇਹ ਸੜਕ ਬਹੁਤ ਥਾਵਾਂ ’ਤੇ ਟੁੱਟ ਗਈ ਹੈ ਬਜਰੀ ਸੜਕ ‘ਤੇ ਵਿਖਰੀ ਪਈ ਹੈ। ਇਸ ਸੜਕ ‘ਤੇ ਕਰੀਬ ਇਕ ਦਰਜਨ ਦੇ ਕਰੀਬ ਖੱਡੇ ਬਣ ਗਏ ਹਨ ਤੇ ਕਈ ਥਾਵਾਂ ’ਤੇ ਲੁੱਕ ਵਿਚ ਘਾਹ ਵੀ ਜੰਮ ਪਿਆ ਹੈ। ਇਸ ਤੋਂ ਇਲਾਵਾ ਪਿੰਡ ਟੱਬਾ ਨੂੰ ਜਾਣ ਵਾਲੀ ਕਰੀਬ ਇੱਕ ਕਿੱਲੋਮੀਟਰ ਲੰਬੀ ਲਿੰਕ ਸੜਕ ਵੀ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਬੀਣੇਵਾਲ ਅੱਡਾ ਝੁੰਗੀਆਂ ਤੋਂ ਮੈਹਿੰਦਵਾਣੀ ਨੂੰ ਜੋੜਨ ਵਾਲੀ ਕਰੀਬ ਪੰਜ ਕਿੱਲੋਮੀਟਰ ਲੰਬੀ ਸੜਕ ਵੀ ਕਈ ਥਾਵਾਂ ਤੋਂ ਟੁੱਟਣੀ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅੱਡਾ ਝੁੰਗੀਆਂ ਤੋਂ ਵਾਇਆ ਪਿੱਪਲੀਵਾਲ ਅੱਗੇ ਟਿੱਬੀਆਂ ਤੱਕ ਕਰੀਬ 2 ਕਿੱਲੋਮੀਟਰ ਲੰਬੀ ਤੇ ਸੀਹਵਾਂ ਪਿੰਡ ਤੋਂ ਮੇਨ ਰੋਡ ਤਕ ਇੱਕ ਕਿੱਲੋਮੀਟਰ ਲੰਬੀ ਸੜਕ ਦੀ ਹਾਲਤ ਵੀ ਤਰਸਯੋਗ ਬਣ ਗਈ ਹੈ। ਸੰਮਤੀ ਮੈਂਬਰ ਕਮਲ ਕਟਾਰੀਆ, ਅਜੈਬ ਸਿੰਘ ਬੋਪਾਰਾਏ, ਮਾਸਟਰ ਪਵਨ ਸ਼ਰਮਾ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਦਵਿੰਦਰ ਰਾਣਾ ਸਾਬਕਾ ਸਰਪੰਚ, ਪੰਮੀ ਪੰਡੋਰੀ ਸਾਬਕਾ ਸਰਪੰਚ, ਅਮਨਦੀਪ ਚੇਚੀ ਬੀਣੇਵਾਲ, ਜਗਦੇਵ ਸਿੰਘ ਮਾਨਸੋਵਾਲ ਸਮੇਤ ਬੀਤ ਇਲਾਕੇ ਦੇ ਕਰੀਬ ਦੋ ਦਰਜਨ ਜ਼ਿੰਮੇਵਾਰ ਆਗੂਆਂ ਨੇ ਦੱਸਿਆ ਕਿ ਬੀਤ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਬਿਲ ਕੁਲ ਘਟੀਆ ਦਰਜੇ ਦਾ ਕੀਤਾ ਗਿਆ ਹੈ। ਆਗੂਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਟੁੱਟ ਚੁੱਕੀਆਂ ਸੜਕਾਂ ਲੋਕਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਜੇਕਰ ਬਣੀਆਂ ਹਨ ਤਾ ਇੰਨੇ ਘਟੀਆ ਦਰਜੇ ਦੀਆਂ ਹਨ ਕਿ ਬਹੁਤ ਜਲਦੀ ਪਹਿਲਾ ਵਾਲੀ ਹਾਲਤ ਵਿਚ ਆ ਜਾਣਗੀਆਂ । ਆਗੂਆਂ ਨੇ ਕਿਹਾ ਕਿ ਜੇਕਰ ਸੜਕਾਂ ਦੀ ਹਾਲਤ ਨ ਸੁਧਾਰੀ ਤਾ ਆਉਣ ਵਾਲੇ ਦਿਨਾ ਵਿਚ ਸਰਕਾਰ ਦੇ ਪੁਤਲੇ ਫੂਕ ਕੇ ਮੁਜ਼ਾਹਰੇ ਕੀਤੇ ਜਾਣਗੇ।