30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵੁੱਡਲੈਂਡ ਓਵਰਸੀਜ਼ ਸਕੂਲ ਦੇ ਸਾਤਵਿਕ ਸ਼ਰਮਾ ਨੇ ਸੀ.ਬੀ.ਐੱਸ.ਈ. ਨੌਰਥ ਜ਼ੋਨ ਜੂਡੋ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ

ਰਾਮਗੜ੍ਹ ਸੀਕਰੀ, 28 ਅਗਸਤ (ਕਟੋਚ)- ਹਲਕਾ ਦਸੂਹਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਵਿਖੇ ਇਕ ਜਨਤਕ ਇਕੱਠ ਦੌਰਾਨ ਬਲਾਕ ਤਲਵਾੜਾ ਦੀਆਂ ਕੁੱਝ ਪੰਚਾਇਤਾਂ ਨੂੰ ਵਿਕਾਸ ਰਾਸ਼ੀ ਦੇ ਚੈੱਕ ਤਕਸੀਮ ਕਰਕੇ ਵਿਕਾਸ ਕੰਮਾਂ ਦੀ ਗਤੀ ਨੂੰ ਹੋਰ ਤੇਜ਼ ਕੀਤਾ।

ਵਿਧਾਇਕ ਘੁੰਮਣ ਨੇ ਬਲਾਕ ਤਲਵਾੜਾ ਦੀਆਂ ਪੰਚਾਇਤਾਂ ਨੂੰ ਵਿਕਾਸ ਰਾਸ਼ੀ ਦੇ ਚੈੱਕ ਕੀਤੇ ਤਕਸੀਮ 29-08-2026
ਰਾਮਗੜ੍ਹ ਸੀਕਰੀ, 28 ਅਗਸਤ (ਕਟੋਚ)- ਹਲਕਾ ਦਸੂਹਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਵਿਖੇ ਇਕ ਜਨਤਕ ਇਕੱਠ ਦੌਰਾਨ ਬਲਾਕ ਤਲਵਾੜਾ ਦੀਆਂ ਕੁੱਝ ਪੰਚਾਇਤਾਂ ਨੂੰ ਵਿਕਾਸ ਰਾਸ਼ੀ ਦੇ ਚੈੱਕ ਤਕਸੀਮ ਕਰਕੇ ਵਿਕਾਸ ਕੰਮਾਂ ਦੀ ਗਤੀ ਨੂੰ ਹੋਰ ਤੇਜ਼ ਕੀਤਾ। ਇਸ ਤੋਂ ਪਹਿਲਾਂ ਪਿੰਡ ਪਹੁੰਚਣ ’ਤੇ ਸਰਪੰਚ ਨਰੇਸ਼ ਕੁਮਾਰੀ ਦੀ ਅਗਵਾਈ ਵਿਚ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਘੁੰਮਣ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਭਰਵੀਂ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਇਤਿਹਾਸ ਦੀ ਪਹਿਲੀ ਸਰਕਾਰ ਹੈ, ਜਿਸ ਨੇ ਲੋਕਾਂ ਨਾਲ ਕੀਤੇ ਸੌ ਫ਼ੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰੇਕ ਵਰਗ ਲਈ ਸਰਕਾਰ ਨੇ ਕਲਿਆਣਕਾਰੀ ਯੋਜਨਾਵਾਂ ਲਾਗੂ ਕੀਤੀਆਂ ਹਨ ਜਿਸ ਦੇ ਨਤੀਜੇ ਵਜੋਂ ਸੂਬੇ ਦਾ ਹਰੇਕ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਹੈ। ਇਸ ਮੌਕੇ ‘ਆਪ’ ਆਗੂ ਡਾ. ਸ਼ਿਵ ਦੱਤ ਭਟੇੜ ਨੇ ਵੀ ਬੋਲਦਿਆਂ ਹਲਕਾ ਦਸੂਹਾ ਵਿਚ ਵਿਧਾਇਕ ਘੁੰਮਣ ਵਲੋਂ ਕਰਵਾਏ ਵਿਕਾਸ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਹਲਕਾ ਨਿਵਾਸੀ ਵਿਧਾਇਕ ਘੁੰਮਣ ਨੂੰ ਮੁੜ ਵਿਧਾਇਕ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਪਿੰਡ ਵਾਸੀ ਪ੍ਰਿੰਸੀਪਲ ਰਘੂਨਾਥ ਸ਼ਰਮਾ, ਆਸ਼ਾ ਸ਼ਰਮਾ ਅਤੇ ਸਰਪੰਚ ਨਰੇਸ਼ ਕੁਮਾਰੀ ਨੇ ਵੀ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੂੰ ‘ਜੀ ਆਇਆਂ’ ਆਖਦਿਆਂ ਪਿੰਡ ਨੂੰ ਵਿਕਾਸ ਰਾਸ਼ੀ ਦਾ ਚੈੱਕ ਦੇਣ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਵਿਧਾਇਕ ਘੁੰਮਣ ਨੇ ਪਿੰਡ ਕਰਟੋਲੀ, ਰਾਮਗੜ੍ਹ ਸੀਕਰੀ, ਝਰੇੜਾ ਅਤੇ ਭਵਨੌਰ ਦੀਆਂ ਗਰਾਮ ਪੰਚਾਇਤਾਂ ਨੂੰ 10 ਲੱਖ ਰੁਪਏ ਦੇ ਚੈੱਕ ਪ੍ਰਦਾਨ ਕੀਤੇ। ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ, ਸਰਪੰਚ ਧਰਮਵੀਰ, ਸੁਰੇਸ਼ ਕੁਮਾਰ, ਸਰਪੰਚ ਅਸ਼ਵਨੀ ਸ਼ਰਮਾ, ਸਰਪੰਚ ਅਸ਼ਵਨੀ ਪੱਪੀ, ਸਰਪੰਚ ਸੁਮਨ ਬਾਲਾ, ਸਰਪੰਚ ਮੀਨਾ ਕੁਮਾਰੀ, ਰਾਮ ਪ੍ਰਤਾਪ ਕੌਸ਼ਲ, ਮੀਤਾ ਸ਼ਰਮਾ, ਸੁਨੀਤਾ ਪਿੰਕੀ, ਲੰਬੜਦਾਰ ਸੰਜੀਵ ਕੁਮਾਰ, ਨੀਲਮ, ਅੰਜੂ, ਰੇਨੂੰ ਸ਼ਰਮਾ, ਸੁਰਜੀਤ, ਰਾਕੇਸ਼ ਪੰਚ, ਪੰਚ ਇੰਦੂ ਰਾਣੀ, ਮਲਕੀਤ ਫ਼ੌਜੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਿਵਾਲਿਕ ਹਾਈਕ ਐਂਡ ਟਰੈਕ ਕਲੱਬ ਨੇ ਮਨਾਈ 20ਵੀਂ ਵਰ੍ਹੇਗੰਢ ਅਗਲੀ ਖ਼ਬਰ ਰੱਖੜੀ ਦਾ ਤਿਉਹਾਰ ਮਨਾਉਂਦੇ ਬੀ. ਐਨ. ਡੀ.ਸਕੂਲ ਦੇ ਵਿਦਿਆਰਥੀ ਅਤੇ ਸਟਾਫ਼ ਮੈਂਬਰ। ਬੀ.ਐੱਨ.ਡੀ. ਸੀਨੀਅਰ ਸੈਕੰਡਰੀ ਸਕੂਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।