ਸੂਬਾ ਪੱਧਰੀ ਡਾਂਸ ਮੁਕਾਬਲੇ ‘ਚ ਟਰਿੱਪਲ ਐਮ ਸਕੂਲ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ
ਹੁਸ਼ਿਆਰਪੁਰ, 25 ਅਗਸਤ (ਬਲਜਿੰਦਰਪਾਲ ਸਿੰਘ)-ਟਰਿੱਪਲ ਐਮ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਲੇਜੈਂਡ ਡਾਂਸ ਅਕੈਡਮੀ ਵਲੋਂ ਕਰਵਾਏ ਸੂਬਾ ਪੱਧਰੀ ਡਾਂਸ ਮੁਕਾਬਲਾ-2026 ‘ਚ ਡਾਂਸ ਅਧਿਆਪਕਾ ਮੋਨੀਆ ਜਸਵਾਲ ਦੀ ਅਗਵਾਈ ‘ਚ ਹਿੱਸਾ ਲੈਂਦਿਆਂ ਭੰਗੜਾ ਜੋੜੀ ਮੁਕਾਬਲੇ ‘ਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਮੁਕਾਬਲੇ ‘ਚ ਸਕੂਲ ਦੇ ਵਿਦਿਆਰਥੀ ਗੁਰਵੀਰ ਅਤੇ ਅਗਮਜੋਤ ਸਿੰਘ ਨੇ ਭਾਗ ਲਿਆ ਅਤੇ ਆਪਣੀ ਬਿਹਤਰੀਨ ਪੇਸ਼ਕਾਰੀ ਨਾਲ ਦਰਸ਼ਕਾਂ ਅਤੇ ਜੱਜਾਂ ਨੂੰ ਪ੍ਰਭਾਵਿਤ ਕੀਤਾ।
ਅਜੀਤ ਡੈਸਕ
26-08-2026