26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਵਿਧਾਇਕ ਘੁੰਮਣ ਨੇ ਰਜਵਾਲ ਵਿਖੇ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ ਕੀਤਾ

ਤਲਵਾੜਾ, 25 ਅਗਸਤ (ਮਹਿਤਾ)- ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਯਤਨਾਂ ਸਦਕਾ ਬਲਾਕ ਤਲਵਾੜਾ ਦੇ ਪਿੰਡ ਰਜਵਾਲ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਮੁੱਖ ਮੰਤਰੀ ਖੇਡ ਮੈਦਾਨ (ਸਟੇਡੀਅਮ) ਦਾ ਉਦਘਾਟਨ ਵੀ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਪਿੰਡ ਰਜਵਾਲ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਮੁੱਖ ਮੰਤਰੀ ਖੇਡ ਸਟੇਡੀਅਮ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ। ਤਸਵੀਰ : ਮਹਿਤਾ 26-08-2026
ਤਲਵਾੜਾ, 25 ਅਗਸਤ (ਮਹਿਤਾ)- ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਯਤਨਾਂ ਸਦਕਾ ਬਲਾਕ ਤਲਵਾੜਾ ਦੇ ਪਿੰਡ ਰਜਵਾਲ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਮੁੱਖ ਮੰਤਰੀ ਖੇਡ ਮੈਦਾਨ (ਸਟੇਡੀਅਮ) ਦਾ ਉਦਘਾਟਨ ਵੀ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਫ਼ੰਡ ਦਿੱਤੇ ਗਏ। ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਧਾਨ ਸਭਾ ਖੇਤਰ ’ਚ ਇਸ ਤਰ੍ਹਾਂ ਦੇ 22 ਸਟੇਡੀਅਮ ਬਣ ਗਏ ਹਨ ਅਤੇ 40 ਹੋਰ ਸਟੇਡੀਅਮ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖੇਡ ਮੈਦਾਨ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਦੇ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਣ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਚੇਅਰਮੈਨ ਬੌਬੀ ਕੌਸ਼ਲ ਸਰਪੰਚ ਰਜਵਾਲ ਸਹਿਤ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ ਪਤਵੰਤੇ ਸੱਜਣਾਂ ਤੋਂ ਇਲਾਵਾ ਸਰਪੰਚ ਧਰਮਵੀਰ ਸ਼ਰਮਾ, ਵਿਨੋਦ ਕੁਮਾਰ, ਐਸ. ਡੀ. ਓ. ਸ਼ਾਮਲੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ, ਬਲਾਕ ਸੰਮਤੀ ਮੈਂਬਰ ਰਾਮ ਕੁਮਾਰ, ਸਰਪੰਚ ਰਮਨਦੀਪ ਸਿੰਘ ਰਜਵਾਲ, ਰਣਧੀਰ ਸਿੰਘ, ਨੂਰ ਮੁਹੰਮਦ ਅਪਰ ਰਜਵਾਲ, ਕਮਲ ਕਿਸ਼ੋਰ ਭੂੰਬੋਤਾੜ, ਵਕੀਲ, ਮਦਨ, ਨੰਬਰਦਾਰ ਪਰਮਜੀਤ, ਸਾਬਕਾ ਸਰਪੰਚ ਗਿਆਨ ਚੰਦ, ਬਲਾਕ ਪ੍ਰਧਾਨ ਸ਼ੰਭੂ ਦੱਤ, ਨੰਬਰਦਾਰ ਕੇਵਲ ਸਿੰਘ, ਸਰਪੰਚ ਰਾਕੇਸ਼, ਪੰਚ ਕਿਰਪਾਲ, ਪੰਚਾਇਤ ਸਕੱਤਰ ਰਣਜੀਤ ਸਿੰਘ ਬੋਦਲ, ਬੀ . ਡੀ. ਪੀ. ਓ. ਵਿਕਰਮ ਆਦਿ ਤੋਂ ਇਲਾਵਾ ਸਮੂਹ ਪਿੰਡ ਰਜਵਾਲ ਨਿਵਾਸੀ ਅਤੇ ਵੱਡੀ ਗਿਣਤੀ ’ਚ ਆਪ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸੂਬਾ ਪੱਧਰੀ ਡਾਂਸ ਮੁਕਾਬਲੇ ‘ਚ ਟਰਿੱਪਲ ਐਮ ਸਕੂਲ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ ਅਗਲੀ ਖ਼ਬਰ ਭਲਕੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਗਾਂਧੀ ਪਾਰਕ ਵਿਚ ਕਰਨਗੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।