26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਿਵਲ ਹਸਪਤਾਲ ਦਸੂਹਾ ਵਿਖੇ ਪੀ. ਐਮ.ਐਸ.ਐਮ.ਏ. ਡੇ ਮਨਾਇਆ

ਦਸੂਹਾ, 25 ਅਗਸਤ (ਭੁੱਲਰ)- ਸਿਵਲ ਹਸਪਤਾਲ ਦਸੂਹਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਪੀ. ਐਮ.

ਅਜੀਤ ਡੈਸਕ 26-08-2026
ਦਸੂਹਾ, 25 ਅਗਸਤ (ਭੁੱਲਰ)- ਸਿਵਲ ਹਸਪਤਾਲ ਦਸੂਹਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਪੀ. ਐਮ.ਐਸ.ਐਮ.ਏ. ਡੇ ਮਨਾਇਆ ਗਿਆ। ਇਸ ਮੌਕੇ ਗਰਭਵਤੀ ਮਹਿਲਾਵਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਲੋੜੀਂਦੀਆਂ ਸਿਹਤ ਸੇਵਾਵਾਂ, ਜਾਂਚਾਂ, ਪੋਸ਼ਣ ਅਤੇ ਸੁਰੱਖਿਅਤ ਜਣੇਪੇ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੀ. ਐਮ.ਐਸ.ਐਮ.ਏ. ਤਹਿਤ ਹਰ ਮਹੀਨੇ ਦੀ 9 ਤੇ 23 ਤਾਰੀਕ ਨੂੰ ਗਰਭਵਤੀ ਮਹਿਲਾਵਾਂ ਨੂੰ ਮੁਫ਼ਤ ਅਤੇ ਗੁਣਵੱਤਾ ਭਰਪੂਰ ਐਂਟੀਨੇਟਲ ਕੇਅਰ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੌਰਾਨ ਹਾਈ-ਰਿਸਕ ਗਰਭ ਅਵਸਥਾ ਦੀ ਸਮੇਂ ਸਿਰ ਪਛਾਣ ਕਰਕੇ ਲੋੜ ਅਨੁਸਾਰ ਇਲਾਜ ਅਤੇ ਰੈਫਰਲ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਗਰਭਵਤੀ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਿਤ ਐਂਟੀਨੇਟਲ ਚੈਕਅੱਪ ਕਰਵਾਉਣ ਅਤੇ ਡਾਕਟਰਾਂ ਵੱਲੋਂ ਦਿੱਤੀਆਂ ਸਿਹਤ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ। ਇਸ ਮੌਕੇ ਡਾ.ਪੂਜਾ ਔਰਤਾਂ ਦੇ ਮਾਹਿਰ, ਡਾ.ਰਚਿਤਾ ਔਰਤਾਂ ਦੇ ਮਾਹਿਰ, ਡਾ. ਸੰਜੀਵ ਪੂਰੀ ਮੈਡੀਕਲ ਸਪੈਸ਼ਲਿਸਟ, ਏ. ਐਨ.ਐਮ ਬਖਸੀਸ ਕੌਰ ,ਏ. ਐਨ.ਐਮ ਅਲਵਿੰਦਰਪਾਲ ਕੌਰ, ਗੁਰਨਾਮ ਸਿੰਘ ਹਾਜਰ ਸਨ।
ਪਿਛਲੀ ਖ਼ਬਰ 27 ਦੀ ਹੜਤਾਲ ’ਚ ਅਧਿਆਪਕ ਵਧ ਚੜ੍ਹ ਕੇ ਹਿੱਸਾ ਲੈਣਗੇ - ਚੌਟਾਲਾ ਅਗਲੀ ਖ਼ਬਰ ਬੇਕਾਬੂ ਟਰੱਕ ਨੇ ਬਿਜਲੀ ਦੇ ਖੰਭੇ ਤੋੜੇ, ਬਾਗੋਵਾਲ ਕਾਲੋਨੀ ਮੁਕੇਰੀਆਂ ਦੀ ਬਿਜਲੀ ਰਹੀ ਗੁੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।