26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੇਕਾਬੂ ਟਰੱਕ ਨੇ ਬਿਜਲੀ ਦੇ ਖੰਭੇ ਤੋੜੇ, ਬਾਗੋਵਾਲ ਕਾਲੋਨੀ ਮੁਕੇਰੀਆਂ ਦੀ ਬਿਜਲੀ ਰਹੀ ਗੁੱਲ

ਮੁਕੇਰੀਆਂ, 25 ਅਗਸਤ (ਰਾਮਗੜ੍ਹੀਆ)- ਮੁਕੇਰੀਆਂ ਨਜ਼ਦੀਕ ਪੈਂਦੇ ਬਾਗੋਵਾਲ ਕਾਲੋਨੀ ਮੋੜ ’ਤੇ ਇੱਕ ਬੇਕਾਬੂ ਟਰੱਕ ਦੀ ਖੰਭੇ ਨਾਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਇਕ ਬੇਕਾਬੂ ਟਰੱਕ ਨੇ ਬਾਗੋਵਾਲ ਕਾਲੋਨੀ ਮੋੜ ’ਤੇ ਜ਼ਬਰਦਸਤ ਟੱਕਰ ਮਾਰ ਕੇ ਦੋ ਬਿਜਲੀ ਦੇ ਖੰਭੇ ਤੋੜ ਦਿੱਤੇ ਜਿਸ ਨਾਲ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਕਾਲੋਨੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਅਜੀਤ ਡੈਸਕ 26-08-2026
ਮੁਕੇਰੀਆਂ, 25 ਅਗਸਤ (ਰਾਮਗੜ੍ਹੀਆ)- ਮੁਕੇਰੀਆਂ ਨਜ਼ਦੀਕ ਪੈਂਦੇ ਬਾਗੋਵਾਲ ਕਾਲੋਨੀ ਮੋੜ ’ਤੇ ਇੱਕ ਬੇਕਾਬੂ ਟਰੱਕ ਦੀ ਖੰਭੇ ਨਾਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 2 ਵਜੇ ਇਕ ਬੇਕਾਬੂ ਟਰੱਕ ਨੇ ਬਾਗੋਵਾਲ ਕਾਲੋਨੀ ਮੋੜ ’ਤੇ ਜ਼ਬਰਦਸਤ ਟੱਕਰ ਮਾਰ ਕੇ ਦੋ ਬਿਜਲੀ ਦੇ ਖੰਭੇ ਤੋੜ ਦਿੱਤੇ ਜਿਸ ਨਾਲ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਕਾਲੋਨੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਕਾਰਨ ਉਨ੍ਹਾਂ ਦਾ ਰਾਤ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖ਼ਬਰ ਲਿਖੇ ਜਾਣ ਤੱਕ ਬਿਜਲੀ ਸਪਲਾਈ ਸ਼ੁਰੂ ਨਹੀਂ ਹੋ ਸਕੀ। ਦੁਰਘਟਨਾ ਗ੍ਰਸਤ ਟਰੱਕ ਨੂੰ ਕਿਸੇ ਵੀ ਵਿਭਾਗ ਵਲੋਂ ਹੁਣ ਤੱਕ ਹਟਾਏ ਨਾ ਜਾਣ ਕਾਰਨ ਰਸਤਾ ਪੁਰੀ ਤਰ੍ਹਾਂ ਬੰਦ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਪੀ. ਐਮ.ਐਸ.ਐਮ.ਏ. ਡੇ ਮਨਾਇਆ ਅਗਲੀ ਖ਼ਬਰ ਬੀ.ਸੀ. ਵਿੰਗ ਦੇ ਨਵ-ਨਿਯੁਕਤ (ਸ਼ਹਿਰੀ) ਜ਼ਿਲ੍ਹਾ ਪ੍ਰਧਾਨ ਦਾ ਰਸੂਲਪੁਰ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।