ਵਿਧਾਇਕ ਘੁੰਮਣ ਨੇ ਪਿੰਡ ਦੇਪੁਰ, ਪੱਸੀ ਕਰੌੜਾ ਤੇ ਬਡਾਲਾ ਨੂੰ ਚੈੱਕ ਵੰਡੇ
ਤਲਵਾੜਾ, 23 ਅਗਸਤ (ਮਹਿਤਾ)- ਵਿਧਾਇਕ ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਨੇ ਪਿੰਡ ਦੇਪੁਰ ਵਿਖੇ ਬਰੁਣ ਦੇਵਤਾ ਕਮੇਟੀ ਨੂੰ ਇੱਕ ਲੱਖ ਰੁਪਏ, ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਨੂੰ 50 ਹਜ਼ਾਰ ਰੁਪਏ, ਡੋਗਰਾ ਮੁਹੱਲਾ ਦੇਪੁਰ ਦੀ ਨਵੀਂ ਗਲੀ ਲਈ ਤਿੰਨ ਲੱਖ ਰੁਪਏ, ਪੱਸੀ ਕਰੌੜਾ ਪਿੰਡ ਵਿਖੇ ਪਾਣੀ ਦੀ ਨਿਕਾਸੀ ਲਈ 2 ਲੱਖ ਰੁਪਏ, ਭਗਵਾਨ ਸ਼ਿਵ ਜੀ ਦੇ ਮੰਦਰ ਨਿਰਮਾਣ ਲਈ ਇੱਕ ਲੱਖ ਰੁਪਏ ਦਾ ਚੈੱਕ ਦਿੱਤੇ।
ਤਲਵਾੜਾ, 23 ਅਗਸਤ (ਮਹਿਤਾ)- ਵਿਧਾਇਕ ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਨੇ ਪਿੰਡ ਦੇਪੁਰ ਵਿਖੇ ਬਰੁਣ ਦੇਵਤਾ ਕਮੇਟੀ ਨੂੰ ਇੱਕ ਲੱਖ ਰੁਪਏ, ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਨੂੰ 50 ਹਜ਼ਾਰ ਰੁਪਏ, ਡੋਗਰਾ ਮੁਹੱਲਾ ਦੇਪੁਰ ਦੀ ਨਵੀਂ ਗਲੀ ਲਈ ਤਿੰਨ ਲੱਖ ਰੁਪਏ, ਪੱਸੀ ਕਰੌੜਾ ਪਿੰਡ ਵਿਖੇ ਪਾਣੀ ਦੀ ਨਿਕਾਸੀ ਲਈ 2 ਲੱਖ ਰੁਪਏ, ਭਗਵਾਨ ਸ਼ਿਵ ਜੀ ਦੇ ਮੰਦਰ ਨਿਰਮਾਣ ਲਈ ਇੱਕ ਲੱਖ ਰੁਪਏ ਦਾ ਚੈੱਕ ਦਿੱਤੇ। ਇਸ ਤੋਂ ਇਲਾਵਾ ਪਿੰਡ ਬਡਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਲਈ ਇੱਕ ਲੱਖ ਰੁਪਏ, ਪਾਣੀ ਦੀ ਨਿਕਾਸੀ ਲਈ 2 ਲੱਖ ਰੁਪਏ, ਮਹਿਲਾ ਮੰਡਲ ਨੂੰ ਇੱਕ ਲੱਖ ਰੁਪਏ ਦੇ ਚੈੱਕ ਦਿੱਤੇ। ਪਿੰਡ ਦੁਮੋਆਲ ਦੇ ਖੇਡ ਮੈਦਾਨ ਲਈ 3 ਲੱਖ ਰੁਪਏ, ਪਿੰਡ ਨਗਰ ਦੀ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਨੂੰ ਇੱਕ ਲੱਖ ਰੁਪਏ, ਭਗਵਾਨ ਮਹਾਂਵੀਰ ਸਪੋਰਟਸ ਕਲੱਬ ਖਟਿਗੜ੍ਹ ਨੂੰ 5 ਲੱਖ ਰੁਪਏ ਦਿੱਤੇ। ਐਡ. ਘੁੰਮਣ ਨੇ ਕੁੱਲ ਲਗਭਗ 17 ਲੱਖ ਰੁਪਏ ਚੈੱਕ ਵੰਡੇ। ਇਸ ਮੌਕੇ ਹਲਕਾ ਵਿਧਾਇਕ ਐਡ. ਘੁੰਮਣ ਨੇ ਹਾਜ਼ਰ ਖੇਤਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਧਿਆਨ ਨਾਲ ਸੁਣੀਆਂ। ਇਸ ਮੌਕੇ ਚੇਅਰਮੈਨ ਬੋਬੀ ਕੌਸ਼ਲ, ਸਰਪੰਚ ਦੇਪੁਰ ਬਾਲ ਕ੍ਰਿਸ਼ਨ, ਸਰਪੰਚ ਨਗਰ ਮੁਕੇਸ਼ ਮੂੰਨਾ, ਸਰਪੰਚ ਪੱਸੀ ਕਰੌੜਾ, ਪਰਮਜੀਤ ਪੱਸੀ, ਸਰਪੰਚ ਖਟਿਗੜ੍ਹ ਸਸੀ ਕੁਮਾਰ, ਨੰਬਰਦਾਰ ਸੇਵਾ-ਮੁਕਤ ਲੈਕਚਰਾਰ ਵਿਜੈ ਸਿੰਘ, ਮਹੰਤ ਰਾਮੇਸ਼ਵਰ ਸਿੰਘ, ਨੰਬਰਦਾਰ ਅਸ਼ਵਨੀ, ਨੰਬਰਦਾਰ ਗਗਨ, ਕੈ. ਰੂਪ ਸਿੰਘ, ਸਰਪੰਚ ਗੋਇਵਾਲ, ਸੂਬੇਦਾਰ ਰਾਕੇਸ਼, ਬਖ਼ਸ਼ੀਸ਼ ਸਿੰਘ ਸੇਵਾ-ਮੁਕਤ ਦੂਰਦਰਸ਼ਨ ਜਲੰਧਰ, ਕਮੇਟੀ ਪ੍ਰਧਾਨ ਗੁਰਦਿਆਲ ਸਿੰਘ, ਮਨਸਾ ਰਾਮ, ਸਰੋਜ ਰਾਣੀ, ਬਰਮੋ ਦੇਵੀ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।