24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

­ ਮੋਸਟ ਇਨੋਵੇਟਿਵ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਨ ਆਫ਼ ਦ ਡੇਕੇਡ’ ਐਵਾਰਡ ਨਾਲ ਡਾ. ਦੀਪਕ ਪੂਰੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਡਾ. ਦੀਪਕ ਪੁਰੀ ‘ਮੋਸਟ ਇਨੋਵੇਟਿਵ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਨ ਆਫ਼ ਦ ਡੇਕੇਡ’ ਐਵਾਰਡ ਨਾਲ ਸਨਮਾਨਿਤ

ਹੁਸ਼ਿਆਰਪੁਰ, 23 ਅਗਸਤ (ਨਰਿੰਦਰ ਸਿੰਘ ਬੱਡਲਾ)- ਕਾਰਡੀਓਮਰਸ਼ਨ ਦੇ ਸੰਸਥਾਪਕ ਅਤੇ ਗਲੋਬਲ ਚੇਅਰਮੈਨ ਡਾ. ਦੀਪਕ ਪੁਰੀ ਨੂੰ ਨਵੀਂ ਦਿੱਲੀ ਵਿਖੇ ’ਨੈਸ਼ਨਲ ਲੀਡਰਜ਼ ਸਮਿਟ ਐਂਡ ਐਵਾਰਡਜ਼ 2026’ ਦੌਰਾਨ ‘ਮੋਸਟ ਇਨੋਵੇਟਿਵ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਨ ਆਫ਼ ਦ ਡੇਕੇਡ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਅਜੀਤ ਡੈਸਕ 24-08-2026
ਹੁਸ਼ਿਆਰਪੁਰ, 23 ਅਗਸਤ (ਨਰਿੰਦਰ ਸਿੰਘ ਬੱਡਲਾ)- ਕਾਰਡੀਓਮਰਸ਼ਨ ਦੇ ਸੰਸਥਾਪਕ ਅਤੇ ਗਲੋਬਲ ਚੇਅਰਮੈਨ ਡਾ. ਦੀਪਕ ਪੁਰੀ ਨੂੰ ਨਵੀਂ ਦਿੱਲੀ ਵਿਖੇ ’ਨੈਸ਼ਨਲ ਲੀਡਰਜ਼ ਸਮਿਟ ਐਂਡ ਐਵਾਰਡਜ਼ 2026’ ਦੌਰਾਨ ‘ਮੋਸਟ ਇਨੋਵੇਟਿਵ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਨ ਆਫ਼ ਦ ਡੇਕੇਡ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਮਾਇਆ ਨਰੋਲੀਆ ਅਤੇ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਡਾ. ਪੁਰੀ ਨੂੰ ਇਹ ਪੁਰਸਕਾਰ ਭੇਟ ਕੀਤਾ। ਇਸ ਇਨਾਮ ਵੰਡ ਸਮਾਰੋਹ ਵਿਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ, ਗਾਇਕ, ਅਦਾਕਾਰ ਤੇ ਸਿਆਸੀ ਆਗੂ ਮਨੋਜ ਤਿਵਾੜੀ ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਸਮੇਤ ਕਈ ਨਾਮਵਰ ਮੁੱਖ ਮਹਿਮਾਨ ਮੌਜੂਦ ਸਨ। ਇਹ ਮਾਨਤਾ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਸਰਜਰੀ ਵਿਚ ਡਾ. ਪੁਰੀ ਦੇ ਤਿੰਨ ਦਹਾਕਿਆਂ ਦੇ ਯੋਗਦਾਨ ਤੇ ਵਿਸ਼ੇਸ਼ ਤੌਰ ’ਤੇ ਗੰਭੀਰ ਕਾਰਡੀਓਵੈਸਕੁਲਰ ਅਤੇ ਥੋਰੈਸਿਕ ਬਿਮਾਰੀਆਂ ਦੇ ਪ੍ਰਬੰਧਨ ਲਈ ਇੱਕ ਏਕੀਕ੍ਰਿਤ, ਵਿਆਪਕ ਤੇ ਕਿਫ਼ਾਇਤੀ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਲਈ 2011 ਵਿਚ ‘ਕਾਰਡੀਓਮਰਸ਼ਨ’ ਦੀ ਸ਼ੁਰੂਆਤ ਤੋਂ ਬਾਅਦ ਕੀਤੇ ਗਏ ਇਨੋਵੇਟਿਵ ਕੰਮਾਂ ਲਈ ਦਿੱਤੀ ਗਈ ਹੈ। ਇਸ ਮੌਕੇ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਡਾ. ਪੁਰੀ ਨੇ ਕਿਹਾ ਕਿ ਗੰਭੀਰ ਕਾਰਡੀਓਵੈਸਕੁਲਰ ਤੇ ਥੋਰੈਸਿਕ ਬਿਮਾਰੀਆਂ ਤੋਂ ਪੀੜਤ ਕਈ ਮਰੀਜ਼ ਨਾ ਸਿਰਫ਼ ਆਪਣੀ ਬਿਮਾਰੀ ਦੀ ਗੰਭੀਰਤਾ ਕਾਰਨ ਦੁੱਖ ਭੋਗਦੇ ਹਨ, ਸਗੋਂ ਇਸ ਲਈ ਵੀ ਦੁਖੀ ਹੁੰਦੇ ਹਨ ਕਿ ਉਨ੍ਹਾਂ ਦਾ ਇਲਾਜ ਇਲਾਜ ਅਕਸਰ ਇੱਕ-ਦੂਜੇ ਨਾਲ ਆਪਸੀ ਤਾਲਮੇਲ ਤੋਂ ਬਿਨਾਂ ਕਈ ਵਿਭਾਗਾਂ ਅਤੇ ਸੰਸਥਾਵਾਂ ਵਿਚ ਵੰਡਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨੋਵੇਸ਼ਨ ਸੰਬੰਧੀ ਇਲਾਜ ਨੂੰ ਤਕਨੀਕੀ ਤੌਰ ’ਤੇ ਵਧੇਰੇ ਔਖਾ ਨਹੀਂ ਬਣਾਉਣਾ ਚਾਹੀਦਾ; ਸਗੋਂ ਇਸ ਇਲਾਜ ਨੂੰ ਵਧੇਰੇ ਸੁਰੱਖਿਅਤ ਅਤੇ ਪਹੁੰਚਣਯੋਗ ਬਣਾਉਣ ਦੀ ਲੋੜ ਹੈ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਦੇਪੁਰ, ਪੱਸੀ ਕਰੌੜਾ ਤੇ ਬਡਾਲਾ ਨੂੰ ਚੈੱਕ ਵੰਡੇ ਅਗਲੀ ਖ਼ਬਰ ਪਿਛਲੇ ਸਾਲ ਵਾਪਰੇ ਗੈਸ ਟੈਂਕਰ ਹਾਦਸੇ ਸੰਬੰਧੀ ਅੱਡਾ ਮੰਡਿਆਲਾਂ ’ਚ ਲੋਕਾਂ ਵਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।