ਕਿਸਾਨ ਆਗੂਆਂ ਨੇ 50 ਬੋਰੇ ਯੂਰੀਏ ਸਮੇਤ ਫੜੀ ਗੱਡੀ ਕੀਤੀ ਪੁਲਿਸ ਹਵਾਲੇ
ਹਰਿਆਣਾ, 11 ਅਗਸਤ (ਹਰਮੇਲ ਸਿੰਘ ਖੱਖ)-ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਸਬੰਧੀ ਖਾਦਾਂ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ ਪਰ ਕਈ ਖਾਦ ਵਿਕਰੇਤਾ ਇਸ ਖਾਦ ਨੂੰ ਵਪਾਰਕ ਖੇਤਰਾਂ ਵੇਚ ਕੇ ਜਿੱਥੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਉੱਥੇ ਹੀ ਕਿਸਾਨਾਂ ਨੂੰ ਵੀ ਖਾਦਾਂ ਦੀ ਦਿੱਕਤ ਆ ਰਹੀ ਹੈ। ਇਸੇ ਸਬੰਧੀ ਪਿੰਡ ਬਾਗਪੁਰ ਤੇ ਨਾਲ ਲੱਗਦੇ ਵਿਅਕਤੀਆਂ ਵਲੋਂ ਇਕ ਗੱਡੀ ਨੂੰ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਯੂਰੀਏ ਦੇ 50 ਬੋਰੇ ਇਕ ਗੱਡੀ ਸਮੇਤ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਗਿਆ।
ਹਰਿਆਣਾ, 11 ਅਗਸਤ (ਹਰਮੇਲ ਸਿੰਘ ਖੱਖ)-ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀ ਸਬੰਧੀ ਖਾਦਾਂ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ ਪਰ ਕਈ ਖਾਦ ਵਿਕਰੇਤਾ ਇਸ ਖਾਦ ਨੂੰ ਵਪਾਰਕ ਖੇਤਰਾਂ ਵੇਚ ਕੇ ਜਿੱਥੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਉੱਥੇ ਹੀ ਕਿਸਾਨਾਂ ਨੂੰ ਵੀ ਖਾਦਾਂ ਦੀ ਦਿੱਕਤ ਆ ਰਹੀ ਹੈ। ਇਸੇ ਸਬੰਧੀ ਪਿੰਡ ਬਾਗਪੁਰ ਤੇ ਨਾਲ ਲੱਗਦੇ ਵਿਅਕਤੀਆਂ ਵਲੋਂ ਇਕ ਗੱਡੀ ਨੂੰ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਯੂਰੀਏ ਦੇ 50 ਬੋਰੇ ਇਕ ਗੱਡੀ ਸਮੇਤ ਫੜ੍ਹ ਕੇ ਪੁਲਿਸ ਹਵਾਲੇ ਕੀਤਾ ਗਿਆ। ਅੱਜ ਪੁਲਿਸ ਸਟੇਸ਼ਨ ਹਰਿਆਣਾ ਵਿਖੇ ਡਾ. ਦੀਪਿਇੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ, ਡਾ. ਸਿਮਰਨਜੀਤ ਸਿੰਘ ਏ.ਡੀ.ਓ, ਡਾ. ਹਰਪ੍ਰੀਤ ਸਿੰਘ ਏ. ਡੀ. ਓ ਹੁਸ਼ਿਆਰਪੁਰ ਮੌਕੇ ਉੱਤੇ ਹਾਜ਼ਰ ਸਨ। ਪੁਲਿਸ ਨੂੰ ਦਿੱਤੀ ਜਾਣਕਾਰੀ ਦਿੰਦਿਆਂ ਗਗਨਦੀਪ ਸਿੰਘ ਪੁੱਤਰ ਅਵਤਾਰ ਸਿੰਘ, ਕੁਲਦੀਪ ਸਿੰਘ ਪੁੱਤਰ ਸਰੈਣ ਸਿੰਘ, ਮੁਨੀਸ਼ ਸੈਣੀ ਪੁੱਤਰ ਚਰਨਜੀਤ ਸਿੰਘ ਵਾਸੀਆਨ ਬਾਗਪੁਰ ਥਾਣਾ ਹਰਿਆਣਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ ਸ਼ਾਮ 7 ਵਜੇ ਬਾਗਪੁਰ ਤੋਂ ਬਾਸੀ ਮਰੂਫ ਸਿਆਲਾ ਵਿਖੇ ਮੌਜੂਦ ਸਨ। ਇਸ ਸਮੇਂ ਇਕ ਗੱਡੀ ਪੀ.ਬੀ.07 ਬੀ.ਕਿਉ-6098 (ਸਟਾਰ ਪਲਾਈਵੁੱਡ ਫੈਕਟਰੀ) ਆਈ ਜਿਸ ਨੂੰ ਅਸੀਂ ਰੋਕ ਕੇ ਚੈੱਕ ਕੀਤਾ ਤਾਂ ਉਸ ਦੇ ਵਿਚ 50 ਦੇ ਕਰੀਬ ਯੂਰੀਏ ਦੇ ਬੋਰੇ ਸਨ ਪਰ ਜਦੋਂ ਬੋਰਿਆਂ ਬਾਰੇ ਪੁੱਛਿਆ ਤਾਂ ਡਰਾਈਵਰ ਕੋਲ ਕੋਈ ਵੀ ਬਿਲ ਨਹੀਂ ਸੀ ਤਾਂ ਉਸ ਸਮੇਂ ਆਏ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਬੋਰੇ ਮੇਰੇ ਹਨ, ਇਸ ਮੌਕੇ ਜਦ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ਤੋਂ ਉਹ ਚਲੇ ਗਏ। ਇਸ ਮੌਕੇ ਹੀ ਪੁਲਿਸ ਨੇ ਡਰਾਈਵਰ ਰਮਨ ਸ਼ਰਮਾ ਵਾਸੀ ਪਹਾੜੀ ਕਟੜਾ ਹੁਸ਼ਿਆਰਪੁਰ ਤੋਂ ਪੁੱਛ ਪੜਤਾਲ ਉੱਤੇ ਦੱਸਿਆ ਕਿ ਇਹ ਯੂਰੀਏ ਦੇ ਬੋਰੇ ਪੰਜਾਬ ਸੀਡ ਸਟੋਰ ਸਬਜ਼ੀ ਮੰਡੀ ਰਹੀਮਪੁਰ ਹੁਸ਼ਿਆਰਪੁਰ ਤੋਂ ਲਿਆਂਦੇ ਗਏ। ਇਸ ਸਬੰਧੀ ਵੱਖ-ਵੱਖ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਤੇ ਪਿੰਡਾਂ ਦੇ ਵਿਅਕਤੀਆਂ ਨੇ ਇਸ ਮਾਮਲੇ ਉੱਤੇ ਬਣਦੀ ਕਾਨੂੰਨੀ ਕਰਵਾਈ ਦੀ ਮੰਗ ਕੀਤੀ। ਇਸ ਮੌਕੇ ਗੁਰਦੀਪ ਸਿੰਘ ਖੁਣ ਖੁਣ ਆਜ਼ਾਦ ਸੰਘਰਸ਼ ਕਮੇਟੀ ਲਾਚੋਵਾਲ, ਪਵਿੱਤਰ ਸਿੰਘ ਧੁੱਗਾ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਹੁਸ਼ਿਆਰਪੁਰ, ਸਤਪਾਲ ਸਿੰਘ ਡਡਿਆਣਾ ਸਟੇਟ ਕਮੇਟੀ ਮੈਂਬਰ ਬੀ.ਕੇ.ਯੂ. ਕਾਦੀਆਂ, ਨੰ: ਗੁਰਜੀਤ ਸਿੰਘ ਨੀਲਾ ਨਲੋਆ ਕੰਢੀ ਕਿਸਾਨ ਸੰਘਰਸ਼ ਕਮੇਟੀ, ਪਰਵਿੰਦਰ ਸਿੰਘ ਸੱਜਣ, ਗੁਰਨਾਮ ਸਿੰਘ ਸਿੰਗੜੀਵਾਲਾ, ਅਮਨਦੀਪ ਸਿੰਘ, ਰਮਨਦੀਪ ਸਿੰਘ, ਗੁਰਵਿੰਦਰ ਸਿੰਘ ਹੀਰਾ, ਇੰਦਰਜੀਤ ਸਿੰਘ, ਹੈਪੀ ਧਾਲੀਵਾਲ, ਸਰਪੰਚ ਹਰਦੀਪ ਸਿੰਘ ਦੀਪਾ, ਸਰਪੰਚ ਸੁਖਦੇਵ ਸਿੰਘ ਸੁੱਖਾ ਹੁਸੈਨਪੁਰ ਜੱਟਾਂ, ਸਰਪੰਚ ਬਲਕਾਰ ਸਿੰਘ ਸ਼ੇਰਪੁਰ ਖਾਮ, ਗੁਰਮੀਤ ਸਿੰਘ ਬਾਗਪੁਰ ਸਾਬਕਾ ਸਰਪੰਚ, ਦਵਿੰਦਰ ਸਿੰਘ, ਮਲੂਕ ਸਿੰਘ, ਅਮਨਪ੍ਰੀਤ ਸਿੰਘ, ਇੰਜ: ਭੁਪਿੰਦਰ ਸਿੰਘ ਮਹਿੰਦੀਪੁਰ, ਬਲਵਿੰਦਰ ਸਿੰਘ, ਨਿਤਿਨ ਚੋਪੜਾ, ਪਰਮਿੰਦਰ ਸਿੰਘ, ਹਰਵਿੰਦਰ ਸਿੰਘ ਚੱਕ ਰਾਜੂ ਸਿੰਘ, ਭੁਪਿੰਦਰ ਸਿੰਘ, ਪਰਵਿੰਦਰ ਸਿੰਘ ਦੋਲੋਵਾਲ, ਨੰ: ਰਸ਼ਪਾਲ ਸਿੰਘ ਬਾਗਪੁਰ ਤੇ ਹੋਰ ਹਾਜ਼ਰ ਸਨ। ਹਰਿਆਣਾ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।