ਸਰਕਾਰੀ ਸਕੂਲ ਭਾਗੋਵਾਲ ’ਚ ਰੋਟਰੀ ਕਲੱਬ ਮਿਡ ਟਾਊਨ ਨੇ ਚਲਾਈ ਬੂਟੇ ਲਗਾਉਣ ਦੀ ਮੁਹਿੰਮ
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)- ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਰਕਾਰੀ ਹਾਈ ਸਕੂਲ ਭਾਗੋਵਾਲ ਵਿਚ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਕੂਲ ਕੰਪਲੈਕਸ ’ਚ ਕਲੱਬ ਮੈਂਬਰਾਂ, ਸਕੂਲ ਸਟਾਫ਼, ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿਚ 51 ਬੂਟੇ ਲਗਾਏ ਗਏ।
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)- ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਰਕਾਰੀ ਹਾਈ ਸਕੂਲ ਭਾਗੋਵਾਲ ਵਿਚ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਕੂਲ ਕੰਪਲੈਕਸ ’ਚ ਕਲੱਬ ਮੈਂਬਰਾਂ, ਸਕੂਲ ਸਟਾਫ਼, ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿਚ 51 ਬੂਟੇ ਲਗਾਏ ਗਏ। ਇਸ ਮੌਕੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੇ ਪ੍ਰਧਾਨ ਰੋਟੇਰੀਅਨ ਰਾਕੇਸ਼ ਕਪੂਰ ਸਮੇਤ ਕਲੱਬ ਦੇ ਅਹੁਦੇਦਾਰ ਤੇ ਕਲੱਬ ਮੈਂਬਰਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਦੀ ਸੰਭਾਲ ਸਿਰਫ਼ ਸਰਕਾਰ ਹੀ ਨਹੀਂ ਬਲਕਿ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ। ਸਕੂਲ ਦੀ ਮੁੱਖ ਅਧਿਆਪਕਾ ਰਾਜੇਸ਼ ਕੁਮਾਰੀ ਨੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਕੂਲ ਕੰਪਲੈਕਸ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਇੰਦਰਪਾਲ ਸਿੰਘ ਸਚਦੇਵਾ, ਡੀ.ਪੀ. ਕਥੂਰੀਆ, ਮਨੋਜ ਓਹਰੀ, ਜਸਵੰਤ ਸਿੰਘ ਭੋਗਲ, ਐਲ.ਐਨ. ਵਰਮਾ, ਜੋਗਿੰਦਰ ਸਿੰਘ, ਏ.ਐਸ. ਅਨੇਜਾ, ਰਜਨੀਸ਼ ਗੁਲਿਆਨੀ, ਵਿਕਰਮ ਸ਼ਰਮਾ, ਪਰਵੀਨ ਪੱਬੀ, ਜਗਮੀਤ ਸਿੰਘ ਸੇਠੀ, ਅਵਤਾਰ ਸਿੰਘ, ਜਤਿੰਦਰ ਦੁੱਗਲ, ਰੋਹਿਤ ਚੋਪੜਾ, ਰਮੇਸ਼ ਕੁਮਾਰ, ਤੇਜਿੰਦਰ ਓਹਰੀ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।