06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਾਂ ਤੇ ਪੁੱਤਰ ਦੀ ਸੜਕ ਹਾਦਸੇ ’ਚ ਹੋਈ ਮੌਤ

ਨੌਸ਼ਹਿਰਾ ਪੱਤਣ, 5 ਅਗਸਤ (ਗੁਰਜੀਤ ਸਿੰਘ ਭੰਮਰਾ)- ਅੱਜ ਉਸ ਸਮੇਂ ਪਿੰਡ ਕੋਲੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਜਦੋਂ ਕਮਲੂਹ ਨਜ਼ਦੀਕ ਅਚਾਨਕ ਵਾਪਰੇ ਸੜਕ ਹਾਦਸੇ ’ਚ ਮਾਂ ਤੇ ਪੁੱਤਰ ਦੀ ਮੌਤ ਦੀ ਖ਼ਬਰ ਪਿੰਡ ਵਾਸੀਆਂ ਨੂੰ ਮਿਲੀ। ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦਵਿੰਦਰ ਸਿੰਘ (20) ਪੁੱਤਰ ਗੁਰਦਿਆਲ ਸਿੰਘ ਵਾਸੀ ਕੋਲੀਆਂ ਜੋ ਕਿ ਆਪਣੀ ਮਾਤਾ ਕਮਲਜੀਤ ਕੌਰ (45) ਪਤਨੀ ਗੁਰਦਿਆਲ ਸਿੰਘ ਨੂੰ ਨਾਲ ਲੈ ਕੇ ਆਪਣੇ ਮਾਮਿਆਂ ਦੇ ਪਿੰਡ ਜੁਗਿਆਲ ਹਾਜੀਪੁਰ ਤੋਂ ਮੁਕੇਰੀਆਂ ਵੱਲ ਆਪਣੀ ਸਕੂਟਰੀ ਪੀ.

ਸੜਕ ਹਾਦਸੇ ਵਿਚ ਨੁਕਸਾਨੀ ਗਈ ਸਕੂਟਰੀ ਅਤੇ ਮ੍ਰਿਤਕ ਔਰਤ ਦੀ ਤਸਵੀਰ। ਤਸਵੀਰ : ਭੰਮਰਾ 06-08-2026
ਨੌਸ਼ਹਿਰਾ ਪੱਤਣ, 5 ਅਗਸਤ (ਗੁਰਜੀਤ ਸਿੰਘ ਭੰਮਰਾ)- ਅੱਜ ਉਸ ਸਮੇਂ ਪਿੰਡ ਕੋਲੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਜਦੋਂ ਕਮਲੂਹ ਨਜ਼ਦੀਕ ਅਚਾਨਕ ਵਾਪਰੇ ਸੜਕ ਹਾਦਸੇ ’ਚ ਮਾਂ ਤੇ ਪੁੱਤਰ ਦੀ ਮੌਤ ਦੀ ਖ਼ਬਰ ਪਿੰਡ ਵਾਸੀਆਂ ਨੂੰ ਮਿਲੀ। ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦਵਿੰਦਰ ਸਿੰਘ (20) ਪੁੱਤਰ ਗੁਰਦਿਆਲ ਸਿੰਘ ਵਾਸੀ ਕੋਲੀਆਂ ਜੋ ਕਿ ਆਪਣੀ ਮਾਤਾ ਕਮਲਜੀਤ ਕੌਰ (45) ਪਤਨੀ ਗੁਰਦਿਆਲ ਸਿੰਘ ਨੂੰ ਨਾਲ ਲੈ ਕੇ ਆਪਣੇ ਮਾਮਿਆਂ ਦੇ ਪਿੰਡ ਜੁਗਿਆਲ ਹਾਜੀਪੁਰ ਤੋਂ ਮੁਕੇਰੀਆਂ ਵੱਲ ਆਪਣੀ ਸਕੂਟਰੀ ਪੀ.ਬੀ. 07 ਬੀ. ਐਸ. 5897 ’ਤੇ ਸਵਾਰ ਹੋ ਕੇ ਆ ਰਹੇ ਸਨ ਤਾਂ ਜਦੋਂ ਉਹ ਕਮਲੂਹ ਨਜ਼ਦੀਕ ਪਹੁੰਚੇ ਤਾਂ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਉਨ੍ਹਾਂ ਦੋਵਾਂ ਮਾਂ ਅਤੇ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਮੁਕੇਰੀਆਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦਾ ਵਰਕਰ ਜ਼ਮੀਨ ਮਾਲਕੀ ਲਈ ਹੋ ਰਿਹੈ ਖੱਜਲ ਖ਼ੁਆਰ ਅਗਲੀ ਖ਼ਬਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਸੌਂਪਿਆ 2030 ਦੇ ਸਮਾਗਮ ਦੀਆਂ ਤਿਆਰੀਆਂ ਦੀ ਸ਼ੁਰੂਆਤ ਦਾ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।