ਰਮਦਾਸਪੁਰ ਵਿਖੇ ਕੰਕਰੀਟ ਵਾਲੀ ਸੜਕ ਦੇ ਟੋਟੇ ਕੰਮ ਦੀ ਆਰੰਭਤਾ ਕੀਤੀ
ਗੜ੍ਹਦੀਵਾਲਾ, 4 ਅਗਸਤ (ਚੱਗਰ)-ਪਿੰਡ ਰਮਦਾਸਪੁਰ ਦੇ ਲੋਕਾਂ ਦੀ ਪੁਰਜ਼ੋਰ ਮੰਗ ਅਨੁਸਾਰ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਯਤਨਾਂ ਸਦਕਾ ਪਿੰਡ ਵਿਚਲੀ ਚੋਹਕਾ ਰੋਡ ਤੋਂ ਅੰਬਾਲਾ ਜੱਟਾਂ-ਰੋਪਵਾਲ ਰੋਡ ਨਾਲ ਮਿਲਦੇ ਲਗਭਗ 400 ਮੀਟਰ ਟੋਟੇ ‘ਤੇ ਕੰਕਰੀਟ ਪਾ ਕੇ ਉਸ ਨੂੰ ਪੱਕਿਆਂ ਕਰਨ ਸੰਬੰਧੀ ਅੱਜ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਉਂਕਾਰ ਸਿੰਘ ਦੀ ਹਾਜ਼ਰੀ ਵਿਚ ਸੜਕ ਬਣਾਉਣ ਦਾ ਕੰਮ ਆਰੰਭ ਕੀਤਾ ਗਿਆ। ਇਸ ਮੌਕੇ ਉਂਕਾਰ ਸਿੰਘ ਨੇ ਹਲਕਾ ਵਿਧਾਇਕ ਜਸਵੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਵਿਚ ਅਤੇ ਪਿੰਡ ਰਮਦਾਸਪੁਰ ਲਈ ਕਰਵਾਏ ਜਾ ਰਹੇ ਕੰਮ ਸ਼ਲਾਘਾਯੋਗ ਹਨ।
ਅਜੀਤ ਡੈਸਕ
05-08-2026