ਘੋਗਰਾ, 3 ਅਗਸਤ (ਆਰ. ਐੱਸ. ਸਲਾਰੀਆ)- ਬਲਾਕ ਪ੍ਰਧਾਨ ਅਮਨਦੀਪ ਸਿੰਘ ਘੁੰਮਣ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦਾਦੀ ਨੰਬਰਦਾਰਨੀ ਸੁਰਜੀਤ ਕੌਰ (96) ਪਤਨੀ ਸਵ. ਨੰਬਰਦਾਰ ਅਵਤਾਰ ਸਿੰਘ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਜੱਦੀ ਪਿੰਡ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਹਲਕਾ ਵਿਧਾਇਕ ਕਰਮਵੀਰ ਸਿੰਘ ਦੇ ਭਰਾ ਬਿੰਦਰ ਇਕਬਾਲ ਸਿੰਘ, ਸਰਪੰਚ ਰਣਵੀਰ ਸਿੰਘ, ਸਰਪੰਚ ਤਲਵਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ, ਬਾਬਾ ਰਾਮ ਸਿੰਘ, ਕੈਪ. ਸੁਖਦੇਵ ਸਿੰਘ ਨੰਬਰਦਾਰ, ਸੁੱਖੀ ਸਰਪੰਚ, ਛਤਰਪਾਲ ਸਿੰਘ ਘੁੰਮਣ, ਨਵਪ੍ਰੀਤ ਸਿੰਘ ਘੁੰਮਣ (ਪੋਤਾ), ਪੜਪੋਤਾ ਅਭਿਜੋਤ ਸਿੰਘ ਘੁੰਮਣ, ਰਜਿੰਦਰ ਸਿੰਘ (ਜਵਾਈ), ਵਿਕਾਸ ਸਿੰਘ (ਜਵਾਈ), ਰਣਵੀਰ ਸਿੰਘ ਸਰਪੰਚ, ਸੌਦਾਗਰ ਸਰਪੰਚ, ਬਲਕਿਸ਼ਾਨ ਸਰਪੰਚ, ਅਮਰੀਕ ਸਿੰਘ ਜਲਾਲਾ, ਇਕਬਾਲ ਸਿੰਘ ਚੀਮਾ ਡਾਇਰੈਕਟਰ ਦਸਮੇਸ਼ ਪਬਲਿਕ ਸਕੂਲ, ਨਿਰਮਲ ਸਿੰਘ ਢੱਡਰ, ਜੁਝਾਰ ਸਿੰਘ, ਹਰਦੇਵ ਸਿੰਘ, ਗੁਰਪਾਲ ਸਿੰਘ, ਪਰਮਜੀਤ ਬਾਜਵਾ, ਕੈਪਟਨ ਹਰਵਿੰਦਰ ਸਿੰਘ , ਗੁਰਬਚਨ ਸਿੰਘ ਲੰਬੜਦਾਰ, ਸੁਖਵੰਤ ਸਿੰਘ ਨਾਗਰਾ, ਨਿਸ਼ਾਨ ਸਿੰਘ ਹੁੰਦਲ, ਲਖਵਿੰਦਰ ਸਿੰਘ, ਅਨੂਪ ਸਿੰਘ ਨੰਬਰਦਾਰ, ਅਮਨਪ੍ਰੀਤ ਸਿੰਘ ਨੰਬਰਦਾਰ ਆਦਿ ਨੇ ਮਾਤਾ ਸੁਰਜੀਤ ਕੌਰ ਦੇ ਅੰਤਿਮ ਸੰਸਕਾਰ ’ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ।