04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਿਟੀ ਹਸਪਤਾਲ ਹੁਸ਼ਿਆਰਪੁਰ ’ਚ ਮੁਫ਼ਤ ਜਾਂਚ ਕੈਂਪ 14 ਤੱਕ ਜਾਰੀ-ਡਾ. ਚੱਗਰ

ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)- ਸਿਟੀ ਹਸਪਤਾਲ ਡੀ. ਸੀ.

ਡਾ. ਨਵਨੀਤ ਗੁਲਜ਼ਾਰ ਸਿੰਘ ਚੱਗਰ। 04-08-2026
ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)- ਸਿਟੀ ਹਸਪਤਾਲ ਡੀ.ਸੀ. ਰੋਡ ਹੁਸ਼ਿਆਰਪੁਰ ਵਿਖੇ ਅੱਖਾਂ ਅਤੇ ਬੱਚਿਆਂ ਲਈ ਮੁਫ਼ਤ ਜਾਂਚ ਕੈਂਪ 14 ਅਗਸਤ ਤੱਕ ਜਾਰੀ ਰਹੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਨਵਨੀਤ ਗੁਲਜ਼ਾਰ ਸਿੰਘ ਚੱਗਰ (ਅੱਖਾਂ ਦੇ ਮਾਹਿਰ ਡਾਕਟਰ) ਨੇ ਦੱਸਿਆ ਕਿ ਇਸ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਵਲੋਂ ਅੱਖਾਂ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੱਚਿਆਂ ਦੀ ਮਾਹਿਰ ਡਾ. ਮਨਿੰਦਰਜੀਤ ਕੌਰ ਮਰੀਜ਼ਾਂ ਦੀ ਜਾਂਚ ਕਰਨਗੇ। ਜ਼ਿਕਰਯੋਗ ਹੈ ਕਿ ਡਾ. ਨਵਨੀਤ ਗੁਲਜ਼ਾਰ ਸਿੰਘ ਚੱਗਰ ਵਲੋਂ ਭਾਈ ਘਨੱਈਆ ਜੀ ਹਸਪਤਾਲ ਹੁਸ਼ਿਆਰਪੁਰ ’ਚ ਕਰੀਬ 10 ਸਾਲ ਸੇਵਾਵਾਂ ਨਿਭਾਈਆਂ ਗਈਆਂ ਅਤੇ ਹੁਣ ਉਹ ਸਿਟੀ ਹਸਪਤਾਲ ਹੁਸ਼ਿਆਰਪੁਰ ’ਚ ਸੇਵਾਵਾਂ ਨਿਭਾ ਰਹੇ ਹਨ।
ਪਿਛਲੀ ਖ਼ਬਰ ਸਰ੍ਹੋਂ ਅਤੇ ਮੂੰਗਫਲੀ ਤੋਂ ਤੇਲ ਕੱਢਣ ਵਾਲੇ ਯੂਨਿਟ ਲਈ ਅਰਜ਼ੀਆਂ 8 ਤੱਕ ਅਗਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।