04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੁ ਕੇਰੀਆਂ ਨਗਰ ਕੌਂਸਲ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਕੁੱਲ 15 ਸੀਟਾਂ ’ਚੋਂ ਆਮ ਆਦਮੀ ਪਾਰਟੀ ਦਾ 1 ਕੌਂਸਲਰ ਹੋਣ ਦੇ ਬਾਵਜੂਦ 10 ਕੌਂਸਲਰਾਂ ਦਾ ਸਮਰਥਨ ਕੀਤਾ ਹਾਸਲ

ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਨਗਰ ਕੌਂਸਲ ਮੁਕੇਰੀਆਂ ਦੀ ਅੱਜ ਪ੍ਰਧਾਨ ਦੀ ਚੋਣ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਵਲੋਂ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਵੀ ਆਪਣੀ ਸਿਆਣਪ ਨਾਲ ਦੂਸਰੀਆਂ ਪਾਰਟੀਆਂ ਦੇ ਐਮ. ਸੀ.

ਨਗਰ ਕੌਂਸਲ ਮੁਕੇਰੀਆਂ ਦੇ ਪ੍ਰਧਾਨ ਬਣੇ ਅਨੂਪ ਭੱਟੀ ਅਤੇ ਵਾਈਸ ਪ੍ਰਧਾਨ ਡਾ. ਮਧੂਮਿਤਾ ਅਤੇ ਹੋਰ ਕੌਂਸਲਰਾਂ ਨਾਲ ਹਲਕਾ ਇੰਚਾਰਜ ‘ਆਪ’ ਸ. ਸਰਬਜੋਤ ਸਿੰਘ ਸਾਬੀ ਖੁਸ਼ੀ ਸਾਂਝੀ ਕਰਦੇ ਹੋਏ। ਤਸਵੀਰ : ਰਾਮਗੜ੍ਹੀਆ 04-08-2026
ਮੁਕੇਰੀਆਂ, 3 ਅਗਸਤ (ਰਾਮਗੜ੍ਹੀਆ)- ਨਗਰ ਕੌਂਸਲ ਮੁਕੇਰੀਆਂ ਦੀ ਅੱਜ ਪ੍ਰਧਾਨ ਦੀ ਚੋਣ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਵਲੋਂ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਵੀ ਆਪਣੀ ਸਿਆਣਪ ਨਾਲ ਦੂਸਰੀਆਂ ਪਾਰਟੀਆਂ ਦੇ ਐਮ. ਸੀ. ਆਪਣੀ ਪਾਰਟੀ ਵੀ ਸ਼ਾਮਿਲ ਕਰਵਾਉਣ ਉਪਰੰਤ ਅੱਜ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾ ਕੇ ਨਗਰ ਕੌਂਸਲ ’ਤੇ ਕਬਜ਼ਾ ਕਰ ਲਿਆ ਗਿਆ। ਮੁਕੇਰੀਆਂ ਨਗਰ ਕੌਂਸਲ ਦੀਆਂ ਜਦੋਂ ਚੋਣਾਂ ਹੋਈਆਂ ਸਨ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਆਮ ਆਦਮੀ ਪਾਰਟੀ ਆਪਣੀ ਮਰਜ਼ੀ ਦਾ ਪ੍ਰਧਾਨ ਬਣਾ ਕੇ ਨਗਰ ਕੌਂਸਲ ’ਤੇ ਕਬਜ਼ਾ ਕਰ ਸਕਦੀ ਹੈ। ਨਗਰ ਕੌਂਸਲ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ 6 ਉਮੀਦਵਾਰ ਜੇਤੂ ਅਤੇ ਭਾਜਪਾ ਪਾਰਟੀ ਦੇ 7 ਉਮੀਦਵਾਰ ਜੇਤੂ ਰਹੇ ਸਨ। ਇਸ ਤੋਂ ਇਲਾਵਾ ਇਕ ਆਜ਼ਾਦ ਉਮੀਦਵਾਰ ਜੇਤੂ ਸੀ ਜਦੋਂਕਿ ਨਗਰ ਕੌਂਸਲ ਦੀਆਂ ਕੁੱਲ 15 ਸੀਟਾਂ ਵਿਚੋਂ ਆਮ ਆਦਮੀ ਪਾਰਟੀ 1 ਸੀਟ ’ਤੇ ਹੀ ਜੇਤੂ ਰਹੀ ਸੀ। ਮੁਕੇਰੀਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਦੁਖੀ ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਸਖ਼ਤ ਐਕਸ਼ਨ ਲਿਆ ਗਿਆ ਸੀ ਅਤੇ ਕਰੀਬ ਇਕ ਮਹੀਨਾ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕਾ ਮੁਕੇਰੀਆਂ ਵਿਖੇ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਨੂੰ ਹਟਾ ਕੇ ਸਰਬਜੋਤ ਸਿੰਘ ਸਾਬੀ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਨਵਾਂ ਹਲਕਾ ਇੰਚਾਰਜ ਲਗਾਇਆ ਗਿਆ ਸੀ। ਸਰਬਜੋਤ ਸਿੰਘ ਸਾਬੀ ਵਲੋਂ ਕੀਤੀ ਗਈ ਮਿਹਨਤ ਸਦਕਾ ਹੀ ਅੱਜ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਦੀਆਂ 15 ਸੀਟਾਂ ਵਿਚੋਂ 1 ਸੀਟ ਜੇਤੂ ਹੋਣ ਦੇ ਬਾਵਜੂਦ ਨਗਰ ਕੌਂਸਲ ਮਕੇਰੀਆਂ ’ਚ ਆਪਣੀ ਕਮੇਟੀ ਬਣਾ ਕੇ ਹਾਈਕਮਾਨ ਸਾਹਮਣੇ ਮਿਸਾਲ ਕਾਇਮ ਕੀਤੀ ਗਈ ਹੈ। ਭਾਜਪਾ ਪਾਰਟੀ ਵਿਚੋਂ ਚੋਣ ਜਿੱਤ ਕੇ ਆਏ ਅਨੂਪ ਕੁਮਾਰ ਭੱਟੀ ਤੇ ਐਮ.ਸੀ. ਡਾ. ਮਧੂਮਿਤਾ ਜਿਨ੍ਹਾਂ ਨੂੰ ਬੀਤੇ ਕੱਲ੍ਹ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਅੱਜ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਚੋਣ ਰਿਟਰਨਿੰਗ ਅਧਿਕਾਰੀ ਸੰਜੀਵ ਕੁਮਾਰ ਐਸ.ਡੀ.ਐਮ. ਗੜ੍ਹਸ਼ੰਕਰ ਨੂੰ ਸਰਕਾਰ ਵਲੋਂ ਲਗਾਇਆ ਗਿਆ ਸੀ ਜਿਨ੍ਹਾਂ ਦੀ ਦੇਖ-ਰੇਖ ਵਿਚ ਮੁਕੇਰੀਆਂ ਨਗਰ ਕੌਂਸਲ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਹੋਈ ਜਿਸ ਅਨੁਸਾਰ ਅਨੂਪ ਕੁਮਾਰ ਭੱਟੀ ਨੂੰ ਨਗਰ ਕੌਂਸਲ ਮੁਕੇਰੀਆਂ ਦਾ ਪ੍ਰਧਾਨ ਤੇ ਡਾ. ਮਧੂਮਿਤਾ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਜਿਨ੍ਹਾਂ ਨੂੰ ਐਮ.ਸੀ. ਬੀਬੀ ਸੁਰਜੀਤ ਕੌਰ, ਐਮ.ਸੀ. ਸ਼ੇਰ ਸਿੰਘ ਚੱਕ, ਐਮ.ਸੀ. ਪੂਨਮ ਰੱਤੂ, ਐਮ.ਸੀ. ਪ੍ਰੀਆ ਬਡਿਆਲ, ਐਮ.ਸੀ. ਸਤਨਾਮ ਕੋਹਲੀ, ਐਮ.ਸੀ. ਰਾਧਿਕਾ ਚੈਰੀ, ਐਮ.ਸੀ. ਰਮਨ ਰਾਣੀ, ਐਮ.ਸੀ. ਵਿਨੋਦ ਫ਼ੌਜੀ ਆਦਿ ਦਾ ਸਮਰਥਨ ਹਾਸਲ ਸੀ ਜਦੋਂਕਿ ਭਾਜਪਾ ਪਾਰਟੀ ਵਲੋਂ ਇਸ ਚੋਣ ਵਿਚ ਵਿਧਾਇਕ ਜੰਗੀ ਲਾਲ ਮਹਾਜਨ ਮੁਕੇਰੀਆਂ, ਐਮ.ਸੀ. ਨੀਰਜ਼ ਸਾਹਨੀ ਬੰਟੀ, ਐਮ.ਸੀ. ਰਾਜੇਸ਼ ਜੈਨ, ਐਮ.ਸੀ. ਜੋਤੀ ਸ਼ਰਮਾ, ਐਮ.ਸੀ. ਰਮਨ ਡੋਗਰਾ ਤੇ ਐਮ.ਸੀ. ਸੁਭਾਸ਼ ਚੰਦਰ ਹਾਜ਼ਰ ਸਨ। ਆਮ ਆਦਮੀ ਪਾਰਟੀ ਦੀ ਨਵੀਂ ਕਮੇਟੀ ਦੇ ਪ੍ਰਧਾਨ ਅਨੂਪ ਕੁਮਾਰ ਭੱਟੀ ਅਤੇ ਵਾਈਸ ਪ੍ਰਧਾਨ ਡਾ. ਮਧੂਮਿਤਾ ਸਮੇਤ ਬਾਕੀ ਐਮ.ਸੀਜ. ਜਦੋਂ ਬਾਹਰ ਆਏ ਤਾਂ ਹਲਕਾ ਇੰਚਾਰਜ ‘ਆਪ’ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਜੈ ਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਪੰਜਾਬ, ਸ਼ੈਰੀ ਕਲਸੀ ਵਾਈਸ ਪ੍ਰਧਾਨ ਪੰਜਾਬ, ਵਿਧਾਇਕ ਕਰਮਬੀਰ ਸਿੰਘ ਘੁੰਮਣ ਦਸੂਹਾ, ਜਸਬੀਰ ਸਿੰਘ ਰਾਜਾ ਵਿਧਾਇਕ ਟਾਂਡਾ ਤੇ ਹੁਸ਼ਿਆਰਪੁਰ ਤੋਂ ਵਿਧਾਇਕ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਸਾਰਿਆਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਦੀਪ ਕੁਮਾਰ ਟਿੰਮਾ, ਅਨਿਲ ਠਾਕੁਰ ਮਾਨਸਰ, ਸ਼ਾਮ ਸਿੰਘ ਸ਼ਾਮਾ, ਲਖਵਿੰਦਰ ਸਿੰਘ ਲੱਖੀ, ਵਿੱਕੀ ਅਰੋੜਾ, ਬਲਾਕ ਪ੍ਰਧਾਨ ਜਤਿੰਦਰ ਸ਼ਰਮਾ, ਐਡਵੋਕੇਟ ਨਰਿੰਦਰ ਸ਼ਰਮਾ, ਦਵਿੰਦਰ ਅਰਥੇਵਾਲ, ਦਿਲਬਾਗ ਸਿੰਘ ਭਾਗੜ, ਹਰਿੰਦਰ ਪੁਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਨਵੇਂ ਵਿਦਿਆਰਥੀਆਂ ਲਈ ‘ਸ਼ੁਭ ਆਰੰਭ 2026’ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।