7 ਦੀ ਰੈਲੀ ਦੇ ਸੰਬੰਧ ’ਚ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਮਾਹਿਲਪੁਰ, 3 ਅਗਸਤ (ਰਜਿੰਦਰ ਸਿੰਘ)- ਪੰਜਾਬ ਸਰਕਾਰ ਦੀ ਟਾਲਮਟੋਲ ਦੀ ਨੀਤੀ ਤੋਂ ਤੰਗ ਆ ਕੇ ਪੈਨਸ਼ਨਰ ਅਤੇ ਮੁਲਾਜ਼ਮ ਸਾਂਝਾ ਫ਼ਰੰਟ ਪੰਜਾਬ ਵਲੋਂ ਸੱਤ ਅਗਸਤ ਦੀ ਚੰਡੀਗੜ੍ਹ ਵਿਖੇ ਹੋ ਰਹੀ ਮਹਾਂ ਰੈਲੀ ਨੂੰ ਸਫਲ ਬਣਾਉਣ ਲਈ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਮਾਹਿਲਪੁਰ ਵੱਲੋਂ ਇੱਕ ਅਹਿਮ ਮੀਟਿੰਗ ਮੱਖਣ ਸਿੰਘ ਲੰਗੇਰੀ, ਮਲਕੀਤ ਸਿੰਘ ਬਾਹੋਵਾਲ, ਪ੍ਰਿੰਸੀਪਲ ਸੁਰਜੀਤ ਸਿੰਘ ਅਤੇ ਟਹਿਲ ਸਿੰਘ ਦੀ ਅਗਵਾਈ ਵਿਚ ਮਾਹਿਲਪੁਰ ਵਿਖੇ ਹੋਈ। ਮੀਟਿੰਗ ਵਿਚ ਸ਼ਾਮ ਸੁੰਦਰ ਕਪੂਰ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ।
ਮਾਹਿਲਪੁਰ, 3 ਅਗਸਤ (ਰਜਿੰਦਰ ਸਿੰਘ)- ਪੰਜਾਬ ਸਰਕਾਰ ਦੀ ਟਾਲਮਟੋਲ ਦੀ ਨੀਤੀ ਤੋਂ ਤੰਗ ਆ ਕੇ ਪੈਨਸ਼ਨਰ ਅਤੇ ਮੁਲਾਜ਼ਮ ਸਾਂਝਾ ਫ਼ਰੰਟ ਪੰਜਾਬ ਵਲੋਂ ਸੱਤ ਅਗਸਤ ਦੀ ਚੰਡੀਗੜ੍ਹ ਵਿਖੇ ਹੋ ਰਹੀ ਮਹਾਂ ਰੈਲੀ ਨੂੰ ਸਫਲ ਬਣਾਉਣ ਲਈ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਮਾਹਿਲਪੁਰ ਵੱਲੋਂ ਇੱਕ ਅਹਿਮ ਮੀਟਿੰਗ ਮੱਖਣ ਸਿੰਘ ਲੰਗੇਰੀ, ਮਲਕੀਤ ਸਿੰਘ ਬਾਹੋਵਾਲ, ਪ੍ਰਿੰਸੀਪਲ ਸੁਰਜੀਤ ਸਿੰਘ ਅਤੇ ਟਹਿਲ ਸਿੰਘ ਦੀ ਅਗਵਾਈ ਵਿਚ ਮਾਹਿਲਪੁਰ ਵਿਖੇ ਹੋਈ। ਮੀਟਿੰਗ ਵਿਚ ਸ਼ਾਮ ਸੁੰਦਰ ਕਪੂਰ ਨੇ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ। ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਮਿਆਦ ਪੂਰੀ ਹੋਣ ਵਿਚ ਕੁੱਝ ਕੁ ਮਹੀਨੇ ਬਾਕੀ ਰਹਿੰਦੇ ਹਨ ਪਰ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਮੁਲਾਜ਼ਮ ਅਤੇ ਪੈਨਸ਼ਨਰ ਸੜਕਾਂ ਉੱਪਰ ਸੰਘਰਸ਼ ਕਰ ਰਹੇ ਹਨ ਜਦਕਿ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ। ਆਗੂਆਂ ਨੇ ਕਿਹਾ ਕਿ ਮੰਗਾਂ ਸੰਬੰਧੀ 7 ਅਗਸਤ ਚੰਡੀਗੜ੍ਹ ਵਿਖੇ ਮਹਾਂ ਰੈਲੀ ਵਿਚ ਮਾਹਿਲਪੁਰ ਤੋਂ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਣਗੇ। ਇਸ ਮੌਕੇ ਤਰਸੇਮ ਲਾਲ ਬੰਗਾ, ਸ਼ਿੰਦਰ ਪਾਲ, ਵਰਿੰਦਰ ਸ਼ਰਮਾ, ਰਾਮ ਆਸਰਾ, ਬਲਦੇਵ ਸਿੰਘ, ਗਿਆਨ ਚੰਦ, ਬਲਵੀਰ ਚੰਦ ਵਰਮਾ, ਸੋਹਣ ਲਾਲ, ਸਤਨਾਮ ਸਿੰਘ, ਜਸਵੰਤ ਸਿੰਘ, ਗੁਰਦੇਵ ਚੰਦ, ਮੋਹਨ ਲਾਲ, ਕਸ਼ਮੀਰੀ ਲਾਲ, ਜਰਨੈਲ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ।