06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਡੀ.ਐੱਸ.ਪੀ. ਬਰਨਾਲਾ ਦਾ ਪੁਤਲਾ ਫੂਕਿਆ

ਅਜੀਤ ਡੈਸਕ 28-07-2026

ਮੁਕੇਰੀਆਂ, 27 ਜੁਲਾਈ (ਰਾਮਗੜ੍ਹੀਆ)- ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਵਰਕਰਾਂ ਨੇ ਬਰਨਾਲਾ ਵਿਚ ਸਫ਼ਾਈ ਸੇਵਕਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਡੀ.ਐੱਸ.ਪੀ. ਦਾ ਪੁਤਲਾ ਫੂਕਿਆ। ਇਸ ਮੌਕੇ ਮੈਡਮ ਇੰਦੂ ਬਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡੀ.ਐੱਸ.ਪੀ ਬਰਨਾਲਾ ਨੇ ਸਫ਼ਾਈ ਸੇਵਕਾਂ ’ਤੇ ਲਾਠੀ ਚਾਰਜ ਕਰਕੇ ਬਹੁਤ ਗ਼ਲਤ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਾਨੂੰਨ ਦੇ ਰਖਵਾਲੇ ਹੀ ਜੇਕਰ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਤਾਂ ਫਿਰ ਜਨਤਾ ਦਾ ਰੱਬ ਹੀ ਰਾਖਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਥਿਤ ਦੋਸ਼ੀ ਡੀ.ਐਸ.ਪੀ. ਬਰਨਾਲਾ ਸਤਬੀਰ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੀੜਤਾਂ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਰਵਿੰਦਰ ਸਿੰਘ, ਮਾਸਟਰ ਰਮੇਸ਼, ਬਲਵਿੰਦਰ ਸਿੰਘ ਬਿੰਦਾ, ਸੁਨੀਲ ਮਹੰਤ, ਬਲਵਿੰਦਰ ਸਿੰਘ, ਸੱਭਿਆ ਸਾਂਚੀ, ਨੇਹਾ, ਵਰੁਣ ਕੁਮਾਰ, ਕਰਮਜੀਤ ਪ੍ਰਧਾਨ, ਬਿੱਟੂ ਵਾਲੀਆ, ਅਰਜਨ ਹੈਪੀ, ਮਦਨ ਲਾਲ, ਪ੍ਰਵੀਨ, ਗੋਰੀ ਅਰੋੜਾ, ਸ਼ਸ਼ੀ ਨਾਂਗਲਾ, ਪਵਨ ਕੁਮਾਰ, ਵਿਨੋਦ ਕੁਮਾਰ ਲਾਡੀ, ਉਮੇਸ਼ ਕੁਮਾਰ, ਡਾਕਟਰ ਜਗਦੀਸ਼, ਬਾਲੂ ਸਰਪੰਚ, ਵਿਪੁਲ ਸ਼ਰਮਾ, ਰਾਹੁਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਲਾਠੀਚਾਰਜ ਦੇ ਰੋਸ ’ਚ ਸਫ਼ਾਈ ਸੇਵਕਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਫੁੱਟਿਆ ਗੁੱਸਾ, ਰਾਏਕੋਟ ’ਚ ਪੁਤਲਾ ਫੂਕ ਪ੍ਰਦਰਸ਼ਨ ਅਗਲੀ ਖ਼ਬਰ ਖ਼ਾਲਸਾ ਕਾਲਜ ਦੀ ਐੱਮ.ਐੱਸ.ਸੀ. ਕੈਮਿਸਟਰੀ ਦੀ ਵਿਦਿਆਰਥਣ ਰਮਨਦੀਪ ਵਲੋਂ ਪੰਜਾਬ ’ਵਰਸਿਟੀ ਦੀ ਮੈਰਿਟ ਸੂਚੀ ’ਚ ਤੀਜਾ ਸਥਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।