06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਿਮਰਨਜੀਤ ਸਿੰਘ ਮਾਨ 2 ਅਗਸਤ ਨੂੰ ਪੰਡੋਰੀ ਖਜੂਰ ਵਿਖੇ ਬੇਗਮਪੁਰਾ ਪੰਥਕ ਇਕੱਠ ਨੂੰ ਸੰਬੋਧਨ ਕਰਨਗੇ - ਡਾ. ਜੱਖੂ

ਅਜੀਤ ਡੈਸਕ 24-07-2026
ਮੁਕੇਰੀਆਂ, 23 ਅਗਸਤ (ਰਾਮਗੜ੍ਹੀਆ)- ਪਿਛਲੇ 42 ਸਾਲਾਂ ਤੋਂ ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਦ੍ਰਿੜ੍ਹਤਾ ਨਾਲ ਆਵਾਜ਼ ਬੁਲੰਦ ਕਰਨ ਵਾਲੀ ਸ਼ਖ਼ਸੀਅਤ ਸਿਮਰਨਜੀਤ ਸਿੰਘ ਮਾਨ 2 ਅਗਸਤ ਨੂੰ ਹਲਕਾ ਸ਼ਾਮ ਚੁਰਾਸੀ ਦੇ ਪਿੰਡ ਪੰਡੋਰੀ ਖਜੂਰ ਵਿਖੇ ਢਿੱਲੋਂ ਮੈਰਿਜ ਪੈਲੇਸ ਵਿਚ ਹੋ ਰਹੇ ਬੇਗਮਪੁਰਾ ਪੰਥਕ ਇਕੱਠ ਨੂੰ ਸੰਬੋਧਨ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾਕਟਰ ਹਰਜਿੰਦਰ ਸਿੰਘ ਜੱਖੂ ਜਨਰਲ ਸਕੱਤਰ ਤੇ ਦੁਆਬਾ ਇੰਚਾਰਜ ਨੇ ਪਰਮਿੰਦਰ ਸਿੰਘ ਖ਼ਾਲਸਾ ਹਲਕਾ ਇੰਚਾਰਜ ਮੁਕੇਰੀਆਂ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪਰਮਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੇ ਵਿਚਾਰ ਸੁਣਨ ਲਈ ਮੁਕੇਰੀਆਂ ਤੋਂ ਵੱਡਾ ਜਥਾ ਇਕੱਠ ਵਿਚ ਸ਼ਾਮਿਲ ਹੋਵੇਗਾ। ਇਸ ਸਮੇਂ ਸੰਤੋਖ ਸਿੰਘ ਡਾਲੋਵਾਲ, ਸਤਨਾਮ ਸਿੰਘ ਧਾਮੀਆਂ, ਗੁਰਪ੍ਰੀਤ ਸਿੰਘ ਲਾਡੀ ਯੂਥ ਪ੍ਰਧਾਨ, ਪ੍ਰੀਆ ਕੌਰ ਸਿੰਘ ਇਸਤਰੀ ਵਿੰਗ ਪ੍ਰਧਾਨ, ਰਚਨ ਸਿੰਘ ਟਾਂਡਾ ਚੂੜੀਆਂ, ਭਜਨ ਸਿੰਘ ਟਾਂਡਾ ਚੂੜੀਆਂ, ਭੁਪਿੰਦਰ ਸਿੰਘ ਪਿੰਕੀ, ਹਰਪ੍ਰੀਤ ਸਿੰਘ ਹੈਪੀ, ਚਰਨਜੀਤ ਸਿੰਘ, ਬੱਗਾ ਜੀਤਾ, ਬਲਰਾਜ ਸਿੰਘ ਸ਼ੇਰਾ, ਡਾਕਟਰ ਧਿਆਨ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ ਮਾਨਾ, ਨਿਸ਼ਾਨ ਸਿੰਘ ਬੁੱਢੇਵਾਲ, ਅਵਤਾਰ ਸਿੰਘ ਸ਼ਹਿਰੀ ਪ੍ਰਧਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੁਫ਼ਤ ਫ਼ੈਸ਼ਨ ਡਿਜ਼ਾਈਨਿੰਗ ਕੋਰਸ 3 ਅਗਸਤ ਤੋਂ ਅਗਲੀ ਖ਼ਬਰ ਡੀ.ਸੀ. ਦਫ਼ਤਰਾਂ ਦੇ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਹੜਤਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।