11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 18-07-2026
ਮਾਹਿਲਪੁਰ, 17 ਜੁਲਾਈ (ਰਜਿੰਦਰ ਸਿੰਘ)- ਡੇਰਾ ਸ਼ੇਰਪੁਰ ਕਲਰਾਂ ਵਿਖੇ ਸੰਤ ਅਮਰਦਾਸ, ਸੰਤ ਰਾਮ ਕ੍ਰਿਸ਼ਨ ਤੇ ਬੀਬੀ ਜੁਆਲੀ ਰਾਮ ਦੀ ਯਾਦ ’ਚ ਗੁਰਮਤਿ ਤੇ ਸੰਤ ਸਮਾਗਮ ਡੇਰਾ ਮੁਖੀ ਸੰਤ ਰਮੇਸ਼ ਦਾਸ ਦੀ ਦੇਖ-ਰੇਖ ’ਚ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਡਾ.ਜਸਵੰਤ ਸਿੰਘ ਵਲੋਂ ਚਲਾਏ ਜਾ ਰਹੇ ਸਿੱਧ ਯੋਗੀ ਟਰੱਸਟ ਪਿੰਡ ਖ਼ਾਨਪੁਰ ਵੱਲੋਂ ਸਮਾਗਮ ਦੌਰਾਨ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਧੂ ਸੰਪਰਦਾ ਸੁਸਾਇਟੀ ਦੇ ਪ੍ਰਧਾਨ ਸੰਤ ਨਿਰਮਲ ਦਾਸ ਜੋੜੇ ਵਾਲੇ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ, ਪੀ.ਸੀ.ਪਾਲ ਸਿੰਘ ਰਿਟਾ.ਏ.ਟੀ.ਓ. ਵਲੋਂ ਕੀਤਾ ਗਿਆ। ਕੈਂਪ ਦੌਰਾਨ ਐੱਸ.ਐਮ.ਓ. ਡਾ. ਜਸਵੰਤ ਸਿੰਘ ਥਿੰਦ, ਡਾ. ਪ੍ਰਭਹੀਰ ਦੀ ਪੂਰੀ ਟੀਮ ਵਲੋਂ 900 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਮਾਜ ਸੇਵੀ ਮੱਖਣ ਸਿੰਘ ਢਿੱਲੋਂ ਤੇ ਲੈਬਾਰਟਰੀ ਅਸਿਸਟੈਂਟ ਨਰਿੰਦਰ ਸਿੰਘ ਵਲੋਂ ਮਹਿੰਗੇ ਟੈੱਸਟ ਮੁਫ਼ਤ ਕੀਤੇ ਗਏ। ਡਾ. ਅੰਜਲੀ ਵਲੋਂ ਦੰਦਾਂ ਦੀ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਪ ਲਗਾਇਆ ਗਿਆ। ਇਸ ਮੌਕੇ ਰਾਜੇਸ਼ ਕੁਮਾਰ ਚੰਦੇਲੀ, ਰਜਿੰਦਰ ਸਿੰਘ, ਕੁਲਦੀਪ ਸਿੰਘ ਬੰਬੇਲੀ, ਸੰਦੀਪ ਕੁਮਾਰ, ਅਮਰਜੀਤ ਸਿੰਘ ਸੈਕਟਰੀ, ਹਰਜਿੰਦਰ ਕੁਮਾਰੀ, ਨਵਜੋਤ ਸਿੰਘ, ਹਰਜੋਤ ਕੌਰ, ਭੁਪਿੰਦਰ ਸਿੰਘ, ਕਿਸ਼ਨ ਚੰਦ, ਹਰਜਿੰਦਰ ਕੁਮਾਰ, ਅਮਰਜੀਤ ਮਨੂ, ਮਨੀ ਰਾਮ, ਰਾਮ ਲਾਲ, ਦੁਰਯੋਜਨ ਸਿੰਘ ਯੂ.ਕੇ., ਭੁਪਿੰਦਰ ਸਿੰਘ, ਅਰਸ਼ਦੀਪ ਕੌਰ, ਨਵਜੋਤ ਚੰਦ ਲਾਲ ਸਮੇਤ ਡੇਰੇ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਆਈ.ਆਰ. ਤਹਿਤ ਸਰਵੇ ਦੇ ਸਮੇਂ ’ਚ 3 ਅਗਸਤ ਤੱਕ ਦਾ ਵਾਧਾ - ਆਸ਼ਿਕਾ ਜੈਨ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਸਰੀਏ ਨਾਲ ਲੱਦਿਆ ਟਰੱਕ ਲੈ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।