02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਮਰਜੀਤ ਸਿੰਘ ਨੇ ਪੀ.ਐਮ. ਸ੍ਰੀ ਸਰਕਾਰੀ ਸਕੂਲ ਤਲਵਾੜਾ ਵਿਖੇ ਬਤੌਰ ਅੰਗਰੇਜ਼ੀ ਲੈਕਚਰਾਰ ਅਹੁਦਾ ਸੰਭਾਲਿਆ

ਅਜੀਤ ਡੈਸਕ 15-07-2026

ਤਲਵਾੜਾ, 14 ਜੁਲਾਈ (ਐੱਚ.ਐੱਸ.ਮਿੱਠੂ)- ਬਲਾਕ ਨੋਡਲ ਅਫ਼ਸਰ ਤਲਵਾੜਾ ਅਤੇ ਸਕੂਲ ਦੇ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-1 ਤਲਵਾੜਾ ਵਿਖੇ ਸਮਰਜੀਤ ਸਿੰਘ ਨੇ ਬਤੌਰ ਲੈਕਚਰਾਰ (ਅੰਗਰੇਜ਼ੀ) ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਨਵੀਂ ਜ਼ਿੰਮੇਵਾਰੀ ਲਈ ਦਿਲੋਂ ਮੁਬਾਰਕਬਾਦ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਮਰਜੀਤ ਸਿੰਘ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਆਪਣੀਆਂ ਮਿਸਾਲੀ ਤੇ ਵਿਦਿਆਰਥੀ-ਕੇਂਦਰਿਤ ਸੇਵਾਵਾਂ ਨਿਭਾ ਰਹੇ ਸਨ। ਆਪਣੀ ਮਿਹਨਤ, ਅਨੁਸ਼ਾਸਨ ਤੇ ਪ੍ਰਭਾਵਸ਼ਾਲੀ ਅਧਿਆਪਨ ਸ਼ੈਲੀ ਸਦਕਾ ਉਨ੍ਹਾਂ ਨੇ ਅਧਿਆਪਕ ਵਰਗ ਤੇ ਵਿਦਿਆਰਥੀਆਂ ਵਿਚ ਵਿਸ਼ੇਸ਼ ਸਨਮਾਨ ਹਾਸਲ ਕੀਤਾ ਹੈ। ਇਸ ਮੌਕੇ ਲੈਕਚਰਾਰ ਹਮਿੰਦਰ ਪਟਿਆਲਾ, ਮੋਨਿਕਾ ਠਾਕੁਰ (ਜ਼ਿਲ੍ਹਾ ਇੰਗਲਿਸ਼ ਪਰਸਨ), ਜਤਿੰਦਰਜੀਤ ਸਿੰਘ, ਪ੍ਰੋਫੈਸਰ ਅਜੇ ਸਹਿਗਲ, ਯੋਗੇਸ਼ਵਰ ਸਲਾਰੀਆ (ਜ਼ਿਲ੍ਹਾ ਆਰਟ ਮੈਂਟਰ) ਸਮੇਤ ਸਿੱਖਿਆ ਵਿਭਾਗ ਦੇ ਕਈ ਅਧਿਕਾਰੀ ਤੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਹਾਜੀਪੁਰ ਸਕੂਲ ਤੋਂ ਲੈਕਚਰਾਰ ਸੁਰਜੀਤ ਸਿੰਘ, ਸੁਖਜੀਤ ਸਿੰਘ, ਨਰਿੰਦਰ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ, ਵਰਿੰਦਰ ਕੁਮਾਰ, ਚਮਨ ਲਾਲ ਹੋਰ ਸਟਾਫ਼ ਮੈਂਬਰ ਵੀ ਵੱਡੀ ਗਿਣਤੀ ’ਚ ਪਹੁੰਚੇ ਤੇ ਸਮਰਜੀਤ ਸਿੰਘ ਨੂੰ ਨਵੇਂ ਅਹੁਦੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਹਾਜ਼ਰ ਸਟਾਫ਼ ਮੈਂਬਰਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਮਰਜੀਤ ਸਿੰਘ ਦੇ ਤਜਰਬੇ, ਸਮਰਪਣ ਤੇ ਕੁਸ਼ਲ ਅਗਵਾਈ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਸ਼ੇ ਵਿਚ ਉੱਚ ਪੱਧਰੀ ਮਾਰਗ ਦਰਸ਼ਨ ਪ੍ਰਾਪਤ ਹੋਵੇਗਾ ਤੇ ਸਕੂਲ ਦੀਆਂ ਅਕਾਦਮਿਕ ਉਪਲਬਧੀਆਂ ਨੂੰ ਨਵੀਆਂ ਉਚਾਈਆਂ ਮਿਲਣਗੀਆਂ।

ਪਿਛਲੀ ਖ਼ਬਰ ਪੀਰ ਬਾਬਾ ਬੁੱਢਣ ਸ਼ਾਹ ਦੇ ਅਸਥਾਨ ’ਤੇ ਜੋੜ ਮੇਲਾ 16 ਨੂੰ ਅਗਲੀ ਖ਼ਬਰ ਡਿਜੀਟਲ ਯੁੱਗ ਵਿਚ ਵੀ ਪੋਸਟ ਆਫ਼ਿਸ ਨੇ ਆਪਣੀਆਂ ਸੇਵਾਵਾਂ ਸਦਕਾ ਲੋਕਾਂ ਨਾਲ ਭਰੋਸੇਯੋਗ ਰਿਸ਼ਤਾ ਕਾਇਮ ਰੱਖਿਆ- ਗੁਰਦੇਵ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।