14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਕੰਕਰੀਟ ਦੀ ਸੜਕ ਵਿਚਕਾਰ ਛੱਡਿਆ ਸਥਾਨ ਦੇ ਰਿਹੈ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 11-07-2026
ਕੋਟਫ਼ਤੂਹੀ, 10 ਜੁਲਾਈ (ਅਵਤਾਰ ਸਿੰਘ ਅਟਵਾਲ)- ਸਥਾਨਕ ਪਿੰਡ ਕੋਟਫ਼ਤੂਹੀ ਦੇ ਡਾ. ਸ਼ਰਮਾ ਰੋਡ ਵਾਲੇ ਪਾਸੇ ਦੀ ਸੜਕ ਜੋ ਕੰਕਰੀਟ ਦੀ ਬਣਾਈ ਗਈ ਹੈ, ਇਸ ਸੜਕ ਵਿਚ ਲਗਭਗ ਵੀਹ-ਪੱਚੀ ਫੁੱਟ ਸੜਕ ਛੱਡ ਕੇ ਉਸ ਵਿਚ ਲਗਪਗ ਦੋ-ਦੋ ਫੁੱਟ ਦੇ ਕਰੀਬ ਸਥਾਨ ਖਾਲੀ ਛੱਡਿਆ ਹੋਇਆ ਹੈ। ਜਿਸ ਵਿਚ ਸੀਮਿੰਟ ਦੇ ਬਲਾਕ ਲਗਵਾਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਸੜਕ ਵਿਚ ਛੱਡੇ ਖਾਲੀ ਸਥਾਨਾਂ ਕਾਰਨ ਇਸ ਸੜਕ ਉੱਪਰ ਦੋ ਪਹੀਆ ਵਾਹਨਾਂ ’ਤੇ ਵੱਡੀਆਂ ਗੱਡੀਆਂ ਦਾ ਲੰਘਣਾ ਬਹੁਤ ਮੁਸ਼ਕਿਲ ਹੈ, ਪਿਛਲੇ ਡੇਢ ਮਹੀਨੇ ਤੋ ਇਹ ਸੜਕ ਦੀ ਰਿਪੇਅਰ ਲਈ, ਇਸ ਸੜਕ ਦੀ ਪਹਿਲਾ ਪੁਟਾਈ ਹੋਣ ਕਰਕੇ ਇਸ ਸੜਕ ਉੱਪਰ ਵਾਹਨਾਂ ਦਾ ਸਫ਼ਰ ਕਰਨਾ ਬਹੁਤ ਮੁਸ਼ਕਿਲ ਸੀ ਪਰ ਹੁਣ ਇਹ ਸੜਕ ਕੰਕਰੀਟ ਦੀ ਬਣਨ ਤੋ ਬਾਅਦ ਵੀ ਇਸ ਵਿਚ ਕਈ ਦੋ-ਦੋ ਫੁੱਟ ਦੇ ਖਾਲੀ ਥਾਂ ਛੱਡਣ ਨਾਲ ਇਹ ਅਧੂਰੀ ਹੈ। ਇਹ ਸੜਕ ਠੇਕੇਦਾਰ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੁਕੰਮਲ ਕਰਨ ਦੀ ਥਾਂ ਇਸ ਨੂੰ ਅੱਧ ਵਿਚਾਰ ਕਾਰ ਛੱਡ ਕੇ ਜਨਤਾ ਨੂੰ ਹੋਰ ਮੁਸ਼ਕਿਲਾਂ ਵਿਚ ਪਾ ਦਿੱਤਾ ਹੈ। ਇਸ ਪਾਸੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਗ਼ੌਰ ਕਰਨ ਦੀ ਲੋੜ ਨਹੀਂ ਸਮਝਦੇ। ਇਸ ਸਬੰਧ ਵਿਚ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੰਜਾਬ ਸਰਕਾਰ ਤੇ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਇਸ ਸੜਕ ਵਿਚਕਾਰ ਛੱਡੇ ਖਾਲੀ ਸਥਾਨਾਂ ਉੱਪਰ ਜਲਦੀ ਤੋਂ ਜਲਦੀ ਸੀਮਿੰਟ ਦੇ ਬਲਾਕ ਲਗਵਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਰੋਟਰੀ ਆਈ ਬੈਂਕ ਅਤੇ ਕੌਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਕਸਬਾ ਹਾਜੀਪੁਰ ’ਚ ਲੱਗੇ ਗੰਦਗੀ ਦੇ ਢੇਰਾਂ ਕਰਕੇ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।