13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਕਸਬਾ ਹਾਜੀਪੁਰ ’ਚ ਲੱਗੇ ਗੰਦਗੀ ਦੇ ਢੇਰਾਂ ਕਰਕੇ ਲੋਕ ਪ੍ਰੇਸ਼ਾਨ

ਅਜੀਤ ਡੈਸਕ 11-07-2026
ਹਾਜੀਪੁਰ, 10 ਜੁਲਾਈ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦੇ ਨਿੱਕੂਚੱਕ ਮੋੜ ਨਜ਼ਦੀਕ ਲੱਗੇ ਗੰਦਗੀ ਦੇ ਢੇਰਾਂ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੇ ਘਰਾਂ ਵਿਚੋਂ ਬਚਿਆ ਗਲਿਆ ਸੜਿਆ ਸਾਮਾਨ ਲਿਫ਼ਾਫ਼ਿਆਂ ਵਿਚ ਭਰ ਕੇ ਇੱਥੇ ਸੁੱਟ ਜਾਂਦੇ ਹਨ ਤੇ ਗੰਦਗੀ ਦਾ ਢੇਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹੁਣ ਬਰਸਾਤ ਦਾ ਮੌਸਮ ਆ ਰਿਹਾ ਹੈ। ਵਰਖਾ ਹੋਣ ਕਰਕੇ ਇੱਥੋਂ ਏਨੀ ਜ਼ਿਆਦਾ ਗੰਦਗੀ ਦੀ ਬਦਬੂ ਆ ਰਹੀ ਹੈ ਕਿ ਇੱਥੋਂ ਗੁਜ਼ਰਨਾ ਔਖਾ ਹੋਇਆ ਪਿਆ ਹੈ ਤੇ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਕਸਬਾ ਹਾਜੀਪੁਰ ’ਚ ਜੂਸ ਵਾਲੇ ਦੁਕਾਨਦਾਰ ਆਪਣੀ ਦੁਕਾਨ ਦਾ ਸਾਰਾ ਬਚਿਆ ਹੋਇਆ ਗੰਦ ਖ਼ਰਾਬ ਸਮਾਨ ਇੱਥੇ ਸੁੱਟ ਜਾਂਦੇ ਹਨ ਪਰ ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਇੱਥੋਂ ਗੁਜ਼ਰਨ ਵਾਲੇ ਲੋਕਾਂ ਸੰਤੋਖ ਸਿੰਘ ਕਾਕਾ, ਸੁਖਦੇਵ ਸਿੰਘ ਸੈਣੀ, ਬੀਬੀ ਦਲਜੀਤ ਕੌਰ, ਮੰਗਾ ਸਿੰਘ, ਦਵਿੰਦਰ ਸਿੰਘ ਆਦਿ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਲਗਾਤਾਰ 5 ਸਾਲਾਂ ਤੋਂ ਇੱਥੇ ਗੰਦਗੀ ਦਾ ਢੇਰ ਲੱਗਾ ਹੋਇਆ ਹੈ ਅਤੇ ਇੱਥੋਂ ਆ ਰਹੀ ਗੰਦਗੀ ਦੀ ਬਦਬੂ ਕਰਕੇ ਇੱਥੋਂ ਗੁਜ਼ਰਨਾ ਔਖਾ ਹੋਇਆ ਪਿਆ ਹੈ ਤੇ ਜੇਕਰ ਗੰਦਗੀ ਦੇ ਢੇਰਾਂ ਦਾ ਕੋਈ ਹੱਲ ਨਾ ਹੋਇਆ ਤਾਂ ਬਿਮਾਰੀ ਫੈਲ ਸਕਦੀ ਹੈ। ਉਨ੍ਹਾਂ ਨੇ ਡੀ.ਸੀ. ਹੁਸ਼ਿਆਰਪੁਰ ਤੇ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਤੋਂ ਮੰਗ ਕੀਤੀ ਕਿ ਕਸਬਾ ਹਾਜੀਪੁਰ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਦਾ ਕੋਈ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਹੱਲਾ ਵਾਈਜ਼ ਕੂੜੇ ਦੇ ਡਰੰਮ ਰੱਖੇ ਜਾਣ ਤਾਂ ਜੋ ਲੋਕ ਬਾਹਰ ਸੜਕਾਂ ’ਤੇ ਗੰਦਗੀ ਨਾ ਸੁੱਟਣ ਤੇ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ।
ਪਿਛਲੀ ਖ਼ਬਰ ਕੰਕਰੀਟ ਦੀ ਸੜਕ ਵਿਚਕਾਰ ਛੱਡਿਆ ਸਥਾਨ ਦੇ ਰਿਹੈ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦਾ 12 ਦਿਨਾਂ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਸਮਰ ਪ੍ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।