30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਬਲਾਕ ਚੱਕੋਵਾਲ ਦੇ 14146 ਬੱਚਿਆਂ ਨੂੰ ਪਿਆਈਆਂ ਪੋਲੀਓ ਰੋਕੂ ਬੂੰਦਾਂ

ਅਜੀਤ ਡੈਸਕ 05-07-2026
ਹੁਸ਼ਿਆਰਪੁਰ, 4 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਚੱਕੋਵਾਲ ਦੇ 5 ਸਾਲ ਤੱਕ ਦੇ 14146 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਆਈ ਗਈ। ਇਸ ਮੌਕੇ ਐੱਸ.ਐਮ.ਓ. ਡਾ. ਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28, 29 ਅਤੇ 30 ਜੂਨ 2026 ਨੂੰ ਬਲਾਕ ਪੀ.ਐਚ.ਸੀ. ਚੱਕੋਵਾਲ ਦੇ 14146 ਬੱਚਿਆਂ ਨੂੰ ਦਵਾਈ ਪਿਆਈ ਗਈ। ਲੋਕਾਂ ਦੇ ਸਹਿਯੋਗ ਨਾਲ ਬਲਾਕ ਦੇ ਸਾਰੇ ਬੱਚਿਆਂ ਨੂੰ ਦਵਾਈ ਪਿਲਾਈ ਜਾ ਚੁੱਕੀ ਹੈ। ਇਸ ਮੌਕੇ ਹਰਦੀਪ ਸਿੰਘ ਬੀ.ਈ.ਈ. ਨੇ ਕਿਹਾ ਕਿ ਪਹਿਲੇ ਦਿਨ 77 ਬੂਥਾਂ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਪੋਲੀਓ ਬੂੰਦਾਂ ਪਿਆਈਆਂ। ਸਿਹਤ ਵਿਭਾਗ ਦੇ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਜਿਨ੍ਹਾਂ ਵਿਚ ਆਸ਼ਾ ਵਰਕਰ, ਆਸ਼ਾ ਫੈਸਿਲੀਟੇਟਰ, ਆਂਗਣਵਾੜੀ ਵਰਕਰ, ਏ.ਐਨ.ਐਮ., ਮ.ਪ.ਹ.ਵ. (ਮੇਲ), ਅਤੇ ਸੁਪਰਵਾਈਜ਼ਰਾਂ ਆਦਿ ਨੇ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਜਿਸ ਕਾਰਨ ਇਹ ਮੁਹਿੰਮ ਕਾਮਯਾਬ ਹੋਈ ਹੈ।
ਪਿਛਲੀ ਖ਼ਬਰ ਮਨਰੇਗਾ ਵਰਕਰਾਂ ਤੇ ਪੇਂਡੂ ਮਜ਼ਦੂਰਾਂ ਦੀ ਪਿੰਡ ਭੀਲੋਵਾਲ ’ਚ ਮੀਟਿੰਗ ਅਗਲੀ ਖ਼ਬਰ ਫਰਾਲਾ ਸਕੂਲ ’ਚ ਸਟਾਫ ਵਲੋਂ ਦਾਨੀ ਸੱਜਣ ਤੇ ਸੇਵਾ-ਮੁਕਤ ਪੋਸਟ ਮਾਸਟਰ ਰਜਿੰਦਰ ਸਿੰਘ ਨਿੱਝਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।