29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੂਬਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ’ਚ ਖਿਡਾਰੀਆਂ ਨੇ 2 ਸੋਨ, 4 ਚਾਂਦੀ ਤੇ 4 ਕਾਂਸੀ ਦੇ ਤਗਮੇ ਹਾਸਿਲ ਕਰਕੇ ਕਸਬਾ ਗੜ੍ਹਦੀਵਾਲਾ ਦਾ ਨਾਂਅ ਰੁਸ਼ਨਾਇਆ

ਅਜੀਤ ਡੈਸਕ 05-07-2026
ਪੱਸੀ ਕੰਢੀ, 4 ਜੁਲਾਈ (ਜਗਤਾਰ ਸਿੰਘ ਰਜਪਾਲਮਾ)- 28ਵੀਂ ਪੰਜਾਬ ਸਟੇਟ ਬੋਅਜ਼ ਵੁਸ਼ੂ ਚੈਂਪੀਅਨਸ਼ਿਪ 2026 ਜੀਵਨ ਪੈਲਸ ਟਾਂਡਾ ਵਿਖੇ ਕਰਵਾਈਆਂ ਗਿਆ। ਇਸ ਚੈਂਪੀਅਨਸ਼ਿਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 400 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਹੁਸ਼ਿਆਰਪੁਰ ਵੁਸ਼ੂ ਟੀਮ ਨੇ ਵੀ ਇਸ ਚੈਂਪੀਅਨਸ਼ਿਪ ਵਿਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ ਜਿਸ ਵਿਚ ਜ਼ਿਲ੍ਹੇ ਦੇ ਕਸਬਾ ਗੜ੍ਹਦੀਵਾਲਾ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 2 ਗੋਲਡ, 4 ਸਿਲਵਰ ਅਤੇ 4 ਕਾਂਸੇ ਦੇ ਮੈਡਲ ਹਾਸਲ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਇਸ ਟੀਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਵੁਸ਼ੂ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੀਮ ਵਿਚ ਜਸਮੀਤ ਸਿੰਘ ਤੇ ਤਨਿਸ਼ ਡਡਵਾਲ ਨੇ ਗੋਲਡ ਮੈਡਲ ਜਿੱਤਿਆ। ਤਾਜਵੀਰ ਸਿੰਘ, ਅੰਕੁਸ਼ ਕੁਮਾਰ, ਸੁਹਾਨ ਬੱਧਨ, ਅਗੁਮ ਡਡਵਾਲ ਨੇ ਸਿਲਵਰ ਮੈਡਲ ਹਾਸਲ ਕੀਤੀ। ਇਸ ਤੋਂ ਇਲਾਵਾ ਅੰਮ੍ਰਿਤ ਸਿੰਘ, ਮਨਰਾਜ, ਦਲਜੀਤ ਸਿੰਘ ਅਤੇ ਜਪਜੀਤ ਸਿੰਘ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਉਕਤ ਖਿਡਾਰੀਆਂ ਦੀ ਸਖ਼ਤ ਮਿਹਨਤ ਦੱਸਿਆ। ਉਨ੍ਹਾਂ ਕਿਹਾ ਕਿ ਖਿਡਾਰੀ ਜਸਮੀਤ ਸਿੰਘ ਤੇ ਤਨਿਸ਼ ਡਡਵਾਲ ਦੇ ਗੋਲਡ ਮੈਡਲ ਜਿੱਤਣ ’ਤੇ ਇਨ੍ਹਾਂ ਦੀ ਚੋਣ ਨੈਸ਼ਨਲ ਪੱਧਰ ਤੇ ਹੋਈ। ਉਨ੍ਹਾਂ ਦੱਸਿਆ ਕਿ ਇਸ ਟੀਮ ਨਾਲ ਕੋਚ ਰਸ਼ਪਾਲ ਸਿੰਘ ਉੱਪਲ, ਕੋਚ ਜਸਪਿੰਦਰ ਸਿੰਘ, ਕੋਚ ਦਵਿੰਦਰ ਸਿੰਘ, ਕੋਚ ਰੋਹਿਤ ਕੁਮਾਰ, ਕੋਚ ਕਸ਼ਿਸ਼ ਅਤੇ ਕੋਚ ਸਤਵੀਰ ਸਿੰਘ ਖਿਡਾਰੀਆਂ ਦੀ ਅਗਵਾਈ ਕਰ ਰਹੇ ਸਨ। ਇਸ ਟੀਮ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਦੀਵਾਲਾ ਦੇ ਖੇਡ ਪ੍ਰੇਮੀਆਂ ਅਤੇ ਵੁਸ਼ੂ ਐਸੋਸੀਏਸ਼ਨ ਨੇ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀਆ ਕਾਮਨਾ ਕੀਤੀਆਂ।
ਪਿਛਲੀ ਖ਼ਬਰ ਭਾਈ ਤਿਲਕੂ ਵਾਂਗ ਸਿਦਕਵਾਨ ਸਿੱਖ ਬਣਨ ਦੀ ਲੋੜ- ਗਿਆਨੀ ਕੇਵਲ ਸਿੰਘ ਅਗਲੀ ਖ਼ਬਰ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਨਿਹੰਗ ਜਥੇਬੰਦੀਆਂ ਤੇ ਪਰਿਵਾਰ ਵਲੋਂ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।