29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ

ਅਜੀਤ ਡੈਸਕ 05-07-2026
ਗੜ੍ਹਸ਼ੰਕਰ, 4 ਜੁਲਾਈ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਨਵਾਂਸ਼ਹਿਰ ਰੋਡ ‘ਤੇ ਪਿੰਡ ਬਕਾਪੁਰ ਗੁਰੂ ਵਿਖੇ ਸਵੇਰੇ ਸਮੇਂ ਐਲ.ਪੀ.ਜੀ. ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਅਚਾਨਕ ਸੜਕ ਕਿਨਾਰੇ ਖਤਾਨਾਂ ਵਿਚ ਪਲਟ ਗਿਆ। ਇਸ ਦੌਰਾਨ ਇਕ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਸਵੇਰੇ ਕਰੀਬ 9 ਕੁ ਵਜੇ ਟਰੱਕ ਜਦੋਂ ਹੁਸ਼ਿਆਰਪੁਰ ਤੋਂ ਗੈਸ ਸਿਲੰਡਰ ਲੈ ਕੇ ਰਾਹੋਂ ਨੂੰ ਜਾ ਰਿਹਾ ਸੀ ਤਾਂ ਇੱਥੇ ਪਿੰਡ ਬਕਾਪੁਰ ਗੁਰੂ ਵਿਖੇ ਕਿਸੇ ਕਾਰਨ ਵੱਸ ਸੜਕ ਕਿਨਾਰੇ ਖਤਾਨਾਂ ਵਿਚ ਪਲਟ ਗਿਆ। ਇਸ ਦੌਰਾਨ ਟਰੱਕ ਚਾਲਕ ਨੇ ਦੱਸਿਆ ਕਿ ਉਹ ਸੜਕ ‘ਤੇ ਜਾ ਰਹੇ ਦੋ ਪਹੀਆ ਵਾਹਨ ਨੂੰ ਬਚਾ ਰਿਹਾ ਸੀ ਜਿਸ ਦੌਰਾਨ ਬੇਕਾਬੂ ਹੋਇਆ ਟਰੱਕ ਪਲਟ ਗਿਆ। ਘਟਨਾ ਦੌਰਾਨ ਗੱਡੀ ਦੇ ਵੱਡੀ ਗਿਣਤੀ ‘ਚ ਗੈਸ ਨਾਲ ਭਰੇ ਐੱਲ.ਪੀ.ਜੀ. ਗੈਸ ਸਿਲਡੰਰ ਖਤਾਨਾਂ ਵਿਚ ਖਿੱਲਰ ਗਏ। ਡਰਾਈਵਰ ਦਾ ਹਾਦਸੇ ‘ਚ ਬਚਾਅ ਹੋ ਗਿਆ। ਇਸ ਦੌਰਾਨ ਵੈਟਰਨ ਐਥਲੀਟ ਹਰਜਿੰਦਰ ਸਿੰਘ ਸਿੰਕਦਰਪੁਰ ਵਲੋਂ ਘਟਨਾ ਵਾਪਰਨ ਤੋਂ ਕੁੱਝ ਸਮੇਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਨਿਹੰਗ ਜਥੇਬੰਦੀਆਂ ਤੇ ਪਰਿਵਾਰ ਵਲੋਂ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਿਗਮ ਚੋਣਾਂ ਲਈ ਡਾ. ਸੇਨੂ ਦੁੱਗਲ ਚੋਣ ਆਬਜ਼ਰਵਰ ਤੇ ਗੁਰਪ੍ਰੀਤ ਸਿੰਘ ਪੁਲਿਸ ਆਬਜ਼ਰਵਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।