12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਹੋਮ ਫ਼ਾਰ ਹੋਮਲੈੱਸ ਸੰਸਥਾ ਵਲੋਂ ਮੁਹੱਲਾ ਰਿਸ਼ੀ ਨਗਰ ’ਚ ਲੋੜਵੰਦ ਲਈ ਨਵੇਂ ਘਰ ਦੀ ਸ਼ੁਰੂਆਤ

ਅਜੀਤ ਡੈਸਕ 28-06-2026

ਹੁਸ਼ਿਆਰਪੁਰ, 27 ਜੂਨ (ਨਰਿੰਦਰ ਸਿੰਘ ਬੱਡਲਾ)-ਹੋਮ ਫ਼ਾਰ ਹੋਮਲੈੱਸ ਸੰਸਥਾ ਵਲੋਂ ਸਥਾਨਕ ਮੁਹੱਲਾ ਰਿਸ਼ੀ ਨਗਰ ‘ਚ ਇਕ ਵਿਧਵਾ ਔਰਤ ਲਈ ਪੱਕਾ ਮਕਾਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਨੇ ਦੱਸਿਆ ਕਿ ਉਕਤ ਪਰਿਵਾਰ ਦਾ ਪੁਰਾਣਾ ਘਰ ਡਿੱਗਣ ਦੀ ਹਾਲਤ ‘ਚ ਸੀ ਅਤੇ ਕਾਫ਼ੀ ਲੰਮੇ ਸਮੇਂ ਤੋਂ ਇਹ ਪਰਿਵਾਰ ਮਦਦ ਲਈ ਮੰਗ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ 2026 ‘ਚ 100 ਲੋੜਵੰਦ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਦਾ ਟੀਚਾ ਹੈ ਅਤੇ ਹੁਣ ਤੱਕ 232 ਪਰਿਵਾਰਾਂ ਨੂੰ ਘਰ ਬਣਾ ਕੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ‘ਚ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਦੀਆਂ ਛੱਤਾਂ ਡਿੱਗਣ ਕਿਨਾਰੇ ਹਨ, ਜਿਨ੍ਹਾਂ ਦੀ ਸੰਸਥਾ ਵਲੋਂ ਮਦਦ ਕੀਤੀ ਜਾਵੇਗੀ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਅੱਜ ਅਗਲੀ ਖ਼ਬਰ ਮਹਿੰਦਰਾ ਟਰੈਕਟਰ ਪਾਰਟਸ ਦੇ ਐਕਸਕਲੂਸਿਵ ਸ਼ੋਅਰੂਮ ਦਾ ਉਦਘਾਟਨ ਹੁਸ਼ਿਆਰਪੁਰ ’ਚ ਭਲਕੇ-ਵਰਿੰਦਰ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।