12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਹਿੰਦਰਾ ਟਰੈਕਟਰ ਪਾਰਟਸ ਦੇ ਐਕਸਕਲੂਸਿਵ ਸ਼ੋਅਰੂਮ ਦਾ ਉਦਘਾਟਨ ਹੁਸ਼ਿਆਰਪੁਰ ’ਚ ਭਲਕੇ-ਵਰਿੰਦਰ ਕੁਮਾਰ

ਅਜੀਤ ਡੈਸਕ 28-06-2026
ਹੁਸ਼ਿਆਰਪੁਰ, 27 ਜੂਨ (ਨਰਿੰਦਰ ਸਿੰਘ ਬੱਡਲਾ)-ਟਰੈਕਟਰ ਚਾਲਕਾਂ, ਕਿਸਾਨਾਂ ਤੇ ਮਕੈਨਿਕਾਂ ਨੂੰ ਰਾਹਤ ਦੇਣ ਲਈ ਮਹਿੰਦਰਾ ਦੇ ਜੈਨੂਇਨ ਸਪੇਅਰ ਪਾਰਟਸ ਦਾ ਐਕਸਕਲੂਸਿਵ ਸ਼ੋਅਰੂਮ (ਐਮ-ਸ਼ਾਪੀ) ਫਗਵਾੜਾ ਰੋਡ ‘ਤੇ ਰਹੀਮਪੁਰ ਚੌਕ ਨੇੜੇ ਦਾਣਾ ਮੰਡੀ ਹੁਸ਼ਿਆਰਪੁਰ ‘ਚ 29 ਜੂਨ ਨੂੰ ਖੁੱਲ੍ਹੇਗਾ। ਇਸ ਸੰਬੰਧੀ ਵੀ. ਕੇ. ਸੇਲਜ਼ ਕਾਰਪੋਰੇਸ਼ਨ ਸ਼ੋਅਰੂਮ ਦੇ ਡਾਇਰੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸ਼ੋਅਰੂਮ ਵਿਚ ਮਹਿੰਦਰਾ ਕੰਪਨੀ ਦੇ ਟਰੈਕਟਰਾਂ ਦੇ ਜੈਨੂਇਨ ਸਪੇਅਰ ਪਾਰਟਸ ਉਪਲੱਬਧ ਹੋਣਗੇ। ਇਸ ਦੇ ਨਾਲ ਹੀ ਸ਼ੋਅਰੂਮ ਦੇ ਪਿੱਛੇ ਇਕ ਵਰਕਸ਼ਾਪ ਵੀ ਹੈ, ਜਿਥੇ ਟਰੈਕਟਰਾਂ ਦੀ ਸਰਵਿਸ ਤੇ ਹੋਰ ਮੁਰੰਮਤ ਦੀਆਂ ਸਹੂਲਤਾਂ ਵੀ ਕਿਸਾਨ ਭਰਾਵਾਂ ਤੇ ਮਕੈਨਿਕਾਂ ਲਈ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਦਾ ਉਦਘਾਟਨ 29 ਜੂਨ ਨੂੰ ਦੁਪਹਿਰ ਬਾਅਦ 2 ਵਜੇ ਕੀਤਾ ਜਾਵੇਗਾ।
ਪਿਛਲੀ ਖ਼ਬਰ ਹੋਮ ਫ਼ਾਰ ਹੋਮਲੈੱਸ ਸੰਸਥਾ ਵਲੋਂ ਮੁਹੱਲਾ ਰਿਸ਼ੀ ਨਗਰ ’ਚ ਲੋੜਵੰਦ ਲਈ ਨਵੇਂ ਘਰ ਦੀ ਸ਼ੁਰੂਆਤ ਅਗਲੀ ਖ਼ਬਰ ਲਾਲੀ ਬਾਜਵਾ ਨੇ ਉਮੀਦਵਾਰ ਦੀਪਾਲੀ ਹੰਸ ਦੇ ਹੱਕ ’ਚ ਵੋਟਰਾਂ ਨੂੰ ਕੀਤਾ ਲਾਮਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।