18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਪੰਜਾਬ ’ਚੋਂ ਸਭ ਤੋਂ ਘੱਟ ਉਮਰ ਦੇ ਰੋਹਨੀਸ਼ ਓਹਰੀ ਬਣੇ ਜ਼ਿਲ੍ਹਾ ਪ੍ਰਧਾਨ

ਅਜੀਤ ਡੈਸਕ 26-06-2026

19 ਸਾਲਾ ਨੌਜਵਾਨ ਦੇ ਸਿਰ ਸਜਿਆ ਤਾਜ
ਟਾਂਡਾ ਉੜਮੁੜ, 25 ਜੂਨ (ਦੀਪਕ ਬਹਿਲ)-ਪੰਜਾਬ ਅੰਦਰ ਹੋਇਆ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਸਭ ਤੋਂ ਘੱਟ ਉਮਰ ਦੇ ਨੌਜਵਾਨ ਰੋਹਨੀਸ਼ ਓਹਰੀ ਦੇ ਸਿਰ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਦਾ ਤਾਜ ਸਜਿਆ ਹੈ। ਰੋਹਨੀਸ਼ ਓਹਰੀ ਦੀ ਜਿੱਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਕਾਂਗਰਸ ਸਫ਼ਾਂ ਅੰਦਰ ਕਈ ਅਹਿਮ ਮਾਈਨੇ ਕੱਢੇ ਜਾ ਰਹੇ ਹਨ ਪਹਿਲਾਂ ਤਾਂ ਜਿੱਥੇ ਜ਼ਿਲ੍ਹੇ ਦੇ ਤੇਜ਼ ਤਰਾਰ ਨੇਤਾ ਤੇ ਨੌਜਵਾਨਾਂ ਅੰਦਰ ਪਕੜ ਰੱਖਣ ਵਾਲੇ ਕਾਂਗਰਸੀ ਆਗੂ ਵਿਸ਼ਵਾਨਾਥ ਬੰਟੀ ਨੇ ਆਪਣੇ 19 ਸਾਲਾਂ ਸਪੁੱਤਰ ਰੋਹਨੀਸ਼ ਓਹਰੀ ਨੋਨੂੰ ਨੂੰ ਜ਼ਿਲ੍ਹਾ ਦਾ ਪ੍ਰਧਾਨ ਬਣਾ ਕੇ ਆਪਣੀ ਹੋਂਦ ਸਾਬਤ ਕੀਤੀ ਹੈ ਉੱਥੇ ਜ਼ਿਲ੍ਹੇ ਦੇ ਰਿਵਾਇਤੀ ਕਾਂਗਰਸੀ ਨੇਤਾਵਾਂ ਦੇ ਇਕ ਧੜੇ ਨੂੰ ਇਨ੍ਹਾਂ ਚੋਣਾਂ ’ਚ ਉਨ੍ਹਾਂ ਦੇ ਉਮੀਦਵਾਰ ਡਾ. ਕੇਵਲ ਕ੍ਰਿਸ਼ਨ ਸਾਬਕਾ ਮੰਤਰੀ ਦੇ ਪੋਤੇ ਸਭਿਆ ਸਾਂਚੀ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਓਹਰੀ ਦੀ ਜਿੱਤ ਨਾਲ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੌਜਵਾਨਾਂ ’ਚ ਇਕ ਵੱਡੀ ਖ਼ੁਸ਼ੀ ਲਹਿਰ ਪਾਈ ਜਾ ਰਹੀ ਹੈ ਉੱਥੇ ਇਨ੍ਹਾਂ ਚੋਣਾਂ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਇਕ ਨਵੀਂ ਲੀਡਰਸ਼ਿਪ ਦਾ ਉਭਾਰ ਆਇਆ ਹੈ। ਵਰਨਣਯੋਗ ਹੈ ਕਿ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਰੋਹਨੀਸ਼ ਓਹਰੀ ਨੋਨੂੰ ਨੂੰ ਕੁੱਲ 15556 ਵੋਟਾਂ ਪ੍ਰਾਪਤ ਹੋਈਆਂ ਜਦਕਿ ਜ਼ਿਲ੍ਹਾ ਜਨਰਲ ਸਕੱਤਰ ਦੇ ਤੌਰ ’ਤੇ ਰਿਸ਼ੂ ਆਦੀਆ ਨੂੰ 11463 ਵੋਟਾਂ ਪ੍ਰਾਪਤ ਹੋਈਆਂ।

ਪਿਛਲੀ ਖ਼ਬਰ ਕੌਮਾਂਤਰੀ ਯੋਗ ਦਿਵਸ ’ਤੇ ਸਕੂਲਾਂ ’ਚ ਮਨਾਇਆ ਯੋਗ ਦਿਵਸ ਅਗਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਲਈ ਕਰੀਅਰ-ਕਾਊਂਸਲਿੰਗ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।