ਡੇਰਾਬੱਸੀ (ਮੁਹਾਲੀ), 19 ਅਗਸਤ (ਗੁਰਮੀਤ ਸਿੰਘ) - ਪਟਿਆਲਾ ਦੀ ਇਕ ਫ਼ੈਕਟਰੀ ਦੀ ਕੰਟੀਨ ’ਚ ਪਾਣੀ ਦੀ ਬੋਤਲ ’ਚੋਂ ਐਸਿਡ ਪੀ ਲੈਣ ਕਾਰਨ 39 ਸਾਲਾ ਵਿਕਾਸ ਦੀ ਕਰੀਬ ਪੰਜ ਮਹੀਨਿਆਂ ਬਾਅਦ ਪੀਜੀਆਈ ਚੰਡੀਗੜ੍ਹ ’ਚ ਇਲਾਜ ਦੌਰਾਨ ਮੌਤ ਹੋ ਗਈ। ਡੇਰਾਬੱਸੀ ਅਮਰਦੀਪ ਕਾਲੋਨੀ ਵਾਸੀ ਵਿਕਾਸ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਫ਼ੈਕਟਰੀ ’ਚ ਕੰਮ ਕਰ ਰਿਹਾ ਸੀ। 20 ਮਾਰਚ ਨੂੰ ਡਿਊਟੀ ਦੌਰਾਨ ਉਹ ਕੰਟੀਨ ’ਚ ਖਾਣਾ ਖਾਣ ਗਿਆ ਅਤੇ ਪਾਣੀ ਮੰਗਿਆ। ਕਰਮਚਾਰੀ ਵਲੋਂ ਦਿੱਤੀ ਬੋਤਲ ’ਚ ਪਾਣੀ ਦੀ ਥਾਂ ਐਸਿਡ ਹੋਣ ਕਾਰਨ ਪਾਣੀ ਪੀਣ ਮਗਰੋਂ ਉਸ ਦੀ ਹਾਲਤ ਵਿਗੜ ਗਈ।
ਹਾਦਸੇ ’ਚ ਉਸ ਦੀ ਫੂਡ ਪਾਈਪ ਨੂੰ ਗੰਭੀਰ ਨੁਕਸਾਨ ਪਹੁੰਚਿਆ। ਆਪ੍ਰੇਸ਼ਨ ਤੋਂ ਬਾਅਦ ਕੁਝ ਸੁਧਾਰ ਹੋਇਆ, ਪਰ ਮੁੜ ਤਬੀਅਤ ਖਰਾਬ ਹੋਣ ’ਤੇ ਉਸ ਨੂੰ ਪੀਜੀਆਈ ਲਿਆਂਦਾ ਗਿਆ। ਇੱਥੇ ਫੂਡ ਪਾਈਪ ਅਤੇ ਸਾਹ ਦੀ ਨਲੀ ’ਚ ਸਮੱਸਿਆ ਕਾਰਨ ਦੁਬਾਰਾ ਆਪ੍ਰੇਸ਼ਨ ਕੀਤਾ ਗਿਆ। ਇਸ ਤੋਂ ਬਾਅਦ ਵਿਕਾਸ ਨੂੰ ਹੋਸ਼ ਨਹੀਂ ਆਇਆ ਅਤੇ ਉਹ ਵੈਂਟੀਲੇਟਰ ’ਤੇ ਰਿਹਾ। ਸੋਮਵਾਰ ਰਾਤ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਫ਼ੈਕਟਰੀ ਪ੍ਰਬੰਧਨ ’ਤੇ ਸਹਿਯੋਗ ਨਾ ਕਰਨ ਦੇ ਦੋਸ਼ ਲਾਉਂਦਿਆਂ ਮਾਮਲੇ ਦੀ ਜਾਂਚ ਅਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ।
ਤਾਜ਼ਾ ਖ਼ਬਰਾਂ
Free
ਪੰਜ ਮਹੀਨੇ ਜ਼ਿੰਦਗੀ ਨਾਲ ਜੂਝਣ ਤੋਂ ਬਾਅਦ ਹਾਰ ਗਿਆ ਵਿਕਾਸ
ਡੇਰਾਬੱਸੀ (ਮੁਹਾਲੀ), 19 ਅਗਸਤ (ਗੁਰਮੀਤ ਸਿੰਘ) - ਪਟਿਆਲਾ ਦੀ ਇਕ ਫ਼ੈਕਟਰੀ ਦੀ ਕੰਟੀਨ ’ਚ ਪਾਣੀ ਦੀ ਬੋਤਲ ’ਚੋਂ ਐਸਿਡ ਪੀ ਲੈਣ ਕਾਰਨ 39 ਸਾਲਾ ਵਿਕਾਸ ਦੀ ਕਰੀਬ ਪੰਜ ਮਹੀਨਿਆਂ ਬਾਅਦ ਪੀਜੀਆਈ ਚੰਡੀਗੜ੍ਹ ’ਚ ਇਲਾਜ ਦੌਰਾਨ...
ਅਜੀਤ ਡੈਸਕ
18-08-2026