ਚੌਲਾਂਗ, 23 ਜੂਨ (ਸੁਖਦੇਵ ਸਿੰਘ)-ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਇਕ ਪੈ੍ੱਸ ਬਿਆਨ ਰਾਹੀਂ ਦੱਸਿਆ ਕਿ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਪਿਛਲੇ 18 ਮਈ ਨੂੰ ਗੰਨਾ ਵਿਭਾਗ ਜਲੰਧਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਦਿਨ ਪ੍ਰਾਜੈਕਟ ਆਫ਼ੀਸਰ ਤੇ ਕੇਨ ਡਿਪਾਰਟਮੈਂਟ ਨੇ ਵਾਅਦਾ ਕੀਤਾ ਸੀ ਕਿ 30 ਮਈ ਤੱਕ ਗੰਨੇ ਦੀ ਬਕਾਇਆ ਰਾਸ਼ੀ 68 ਰੁਪਏ 50 ਪੈਸੇ ਦੇ ਹਿਸਾਬ ਨਾਲ 142 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ। ਇਕ ਮਹੀਨਾ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਦੇ ਖਾਤਿਆਂ ਵਿਚ ਇਕ ਰੁਪਿਆ ਵੀ ਨਹੀਂ ਪਾਇਆ। ਕੇਨ ਵਿਭਾਗ ਦੇ ਅਧਿਕਾਰੀਆਂ ਵਲੋਂ ਨਵਾਂ ਪੋਰਟਲ ਜੋ ਬਣਾਇਆ ਗਿਆ ਸੀ। ਉਹ ਚਿੱਟਾ ਹਾਥੀ ਸਾਬਤ ਹੋਇਆ ਜੋ ਪਹਿਲਾਂ ਸੰਨ 2015 ਤੋਂ ਪੋਰਟਲ ਚੱਲਦਾ ਸੀ। ਉਹ ਦਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਸੀ। ਇਸ ਵਾਰ ਪ੍ਰਾਜੈਕਟ ਦੀ ਗ਼ਲਤੀ ਦੇ ਨਾਲ ਸਾਰਾ ਸਿਸਟਮ ਖ਼ਰਾਬ ਹੋਇਆ ਉਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਿਆ। ਗੰਨੇ ਦੀ ਫ਼ਸਲ ਦੁਬਾਰਾ ਪੱਕਣ ’ਤੇ ਪਹੁੰਚ ਚੱਲੀ ਹੈ। ਕਿਸਾਨਾਂ ਨੂੰ ਪਿਛਲਾ ਬਕਾਇਆ ਸਰਕਾਰ ਨੇ ਨਹੀਂ ਦਿੱਤਾ। ਕਿਸਾਨ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਸਰਕਾਰ ਨੇ ਕਿਸਾਨਾਂ ਦੀ ਬਾਂਹ ਤਾਂ ਕੀ ਫੜਨੀ ਆ ਉਲਟਾ ਕਿਸਾਨਾਂ ਦੀ ਬਣਦੀ ਫ਼ਸਲ ਕੀਮਤ ਵੀ ਕਿਸਾਨਾਂ ਨੂੰ ਨਹੀਂ ਮਿਲ ਰਹੀ, ਕੇਨ ਡਿਪਾਰਟਮੈਂਟ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ 30 ਜੂਨ ਤੱਕ ਗੰਨੇ ਦੀ ਬਕਾਇਆ ਰਾਸ਼ੀ ਨਾ ਪਾਈ ਤਾਂ ਪਹਿਲੀ ਤੋਂ ਜਲੰਧਰ-ਜੰਮੂ ਮਾਰਗ ਬੰਦ ਕੀਤਾ ਜਾਵੇਗਾ।
ਹਫ਼ਤੇ ’ਚ ਕਿਸਾਨਾਂ ਦੇ ਖਾਤਿਆਂ ਵਿਚ ਗੰਨੇ ਦੀ ਬਕਾਇਆ ਰਾਸ਼ੀ ਨਾ ਪਾਈ ਤਾਂ ਪਹਿਲੀ ਤੋਂ ਕਿਸਾਨ ਸੜਕਾਂ ਜਾਮ ਕਰਨਗੇ-ਚੌਹਾਨ
ਅਜੀਤ ਡੈਸਕ
24-06-2026