15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

‘ਹੋਮ ਐਂਡ ਅਵੇ’ ਲੀਗ ਤਹਿਤ 16ਵਾਂ ਸਬ ਜੂਨੀਅਰ ਦੋਆਬਾ ਕੱਪ ਅੰਡਰ-14 ਦੀ ਸ਼ਾਨਦਾਰ ਸ਼ੁਰੂਆਤ

ਅਜੀਤ ਡੈਸਕ 21-06-2026

ਮਾਹਿਲਪੁਰ, 20 ਜੂਨ (ਰਜਿੰਦਰ ਸਿੰਘ)-ਬੱਚਿਆਂ ਨੂੰ ਫੁੱਟਬਾਲ ਨਾਲ ਜੋੜਨ ਲਈ ਦੋਆਬਾ ਸਪੋਰਟਿੰਗ ਕਲੱਬ ਖੇੜਾ ਵਲੋਂ ਕਲੱਬ ਦੇ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ ‘ਚ ਅੰਡਰ-14 ਤੇ ਅੰਡਰ-12 ਸਾਲ ਦੀ ‘ਹੋਮ ਐਂਡ ਅਵੇ’ ਲੀਗ ਸ਼ੁਰੂ ਕਰਵਾਈ ਗਈ, ਜਿਸ ‘ਚ ਕਰੀਬ 200 ਪਿੰਡਾਂ ਦੇ ਕਰੀਬ 500 ਖਿਡਾਰੀ ਨੇ ਭਾਗ ਲਿਆ। ਇਸ ਲੀਗ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਗੁਰਦੇਵ ਸਿੰਘ ਗਿੱਲ ਅਰਜੁਨ ਐਵਾਰਡੀ, ਹਰਜਿੰਦਰ ਸਿੰਘ ਜੱਗਾ ਸੈਕਟਰੀ ਪੀ. ਐਫ. ਏ. ਨੇ ਕੀਤਾ। ਪ੍ਰਧਾਨਗੀ ਮਲਕੀਤ ਸਿੰਘ ਬੈਂਸ ਇੰਗਲੈਂਡ, ਇੰਜ: ਤਰਲੋਚਨ ਸਿੰਘ ਸੰਧੂ, ਵਿਜੇ ਬਾਲੀ ਜੁਆਇੰਟ ਸੈਕਟਰੀ ਪੀ. ਐਫ. ਏ., ਹਰਪ੍ਰੀਤ ਸਿੰਘ ਬੈਂਸ, ਹਰਦੀਪ ਸਿੰਘ ਸੈਣੀ ਪੀ. ਐਫ. ਏ. ਹਰਨੰਦਨ ਸਿੰਘ ਖਾਬੜਾ ਸੈਕਟਰੀ ਡੀ. ਐਫ. ਏ. ਹੁਸ਼ਿਆਰਪੁਰ, ਬੰਧਨਾਂ ਸਿੰਘ ਹਲੂਵਾਲ ਸੀ. ਮੀਤ ਪ੍ਰਧਾਨ ਡੀ. ਐਫ. ਏ., ਸੰਜੀਵ ਕੁਮਾਰ ਪਚ ਨੰਗਲ, ਤਕਦੀਰ ਸਿੰਘ ਭਾਰਟਾ, ਬਲਵਿੰਦਰ ਸਿੰਘ ਬੈਂਸ ਨੇ ਸਾਂਝੇ ਤੌਰ ਤੇ ਕੀਤੀ। ਸ਼ੁਰੂਆਤ ਮੌਕੇ ਭਾਈ ਰਣਜੀਤ ਸਿੰਘ ਦਾਦੂਵਾਲ ਹੈੱਡ ਗ੍ਰੰਥੀ ਵਲੋਂ ਬੱਚਿਆਂ ਦੀ ਤੰਦਰੁਸਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਉਦਘਾਟਨੀ ਮੈਚ ਜ਼ੋਨ ਖੇੜਾ ਤੇ ਖੈਰੜ ਵਿਚਕਾਰ ਖੇਡਿਆ, ਜਿਸ ‘ਚ ਜ਼ੋਨ ਖੇੜਾ ਨੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਰਵਿੰਦਰਪਾਲ ਸਿੰਘ ਰਾਏ ਸੈਕਟਰੀ ਦੋਆਬਾ ਸਪੋਰਟਿੰਗ ਕਲੱਬ, ਪ੍ਰਿੰ.ਸੁਖਇੰਦਰ ਸਿੰਘ ਮਿਨਹਾਸ, ਫ਼ੌਜੀ ਜਰਨੈਲ ਸਿੰਘ ਪਾਲਦੀ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਕੋਚ ਗੁਰਦੀਪ ਸਿੰਘ ਜਸਵਾਲ, ਬਾਬਾ ਵਿਨੋਦ ਸਿੰਘ ਸੰਘਾ, ਕੋਚ ਜਗਦੀਸ਼ ਸਿੰਘ ਹੱਲੂਵਾਲ ਰਾਸ਼ਟਰੀ ਐਵਾਰਡੀ, ਕੁਲਦੀਪ ਸਿੰਘ ਬੈਂਸ ਨੰਗਲ ਕਲਾਂ, ਜਸਕਮਲ ਸਿੰਘ ਢਾਡਾ ਕਲਾਂ, ਸਿਕੰਦਰ ਖੇੜਾ, ਸਿਮਰਨਜੀਤ ਸਿੰਘ, ਸੇਵਕ ਸਿੰਘ ਭਾਮ , ਮਨਜੀਤ ਸਿੰਘ ਲਾਡੀ ਲਾਲਪੁਰ , ਕੁਲਵੰਤ ਸਿੰਘ ਖ਼ਾਲਸਾ ਲਾਲਪੁਰ, ਬਲਜਿੰਦਰ ਸਿੰਘ ਬੈਂਸ, ਕੁਲਵੰਤ ਸਿੰਘ ਬੈਂਸ, ਇੰਦਰਜੀਤ ਸਿੰਘ ਬੈਂਸ, ਕੋਚ ਜਸਵਿੰਦਰ ਸਿੰਘ ਜੱਸੀ ਜਿਆਣ, ਕੋਚ ਜੈ ਪਾਲ ਬਦਰੀ ਡਾਨਸੀਵਾਲ, ਕੋਚ ਬਿੱਲਾ ਪੋਸੀ , ਮੈਡਮ ਅਮਨਦੀਪ ਕੌਰ ਨੰਗਲ ਕਲਾਂ, ਕੋਚ ਦਿਨੇਸ਼ ਕੁਮਾਰ ਖੇੜਾ, ਜਸਵੰਤ ਸਿੰਘ ਖੇੜਾ, ਬੱਬਲੂ ਇਟਲੀ, ਅੰਮ੍ਰਿਤਪਾਲ ਬੈਂਸ, ਕਰਮਜੀਤ ਸਿੰਘ ਬੈਂਸ, ਮਨਰਾਜ ਖੇੜਾ, ਹਰਮਨ ਖੇੜਾ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।

ਪਿਛਲੀ ਖ਼ਬਰ ਸਾਬੀ ਦੀ ਯਾਦ ’ਚ ਭਟੋਲੀਆਂ ਵਿਖੇ ਕ੍ਰਿਕਟ ਟੂਰਨਾਮੈਂਟ ਸ਼ੁਰੂ ਅਗਲੀ ਖ਼ਬਰ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।