15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਝਿੰਗੜਾਂ ਵਿਖੇ ਗੁਰੂ ਰਵਿਦਾਸ ਜੀ ਦੇ ਜੋਤਿ ਜੋਤ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਅਜੀਤ ਡੈਸਕ 21-06-2026

ਔੜ/ਝਿੰਗੜਾਂ, 20 ਜੂਨ (ਕੁਲਦੀਪ ਸਿੰਘ ਝਿੰਗੜ)-ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਕਰਵਾਇਆ। ਇਸ ਮੌਕੇ ਪੰਥ ਦੇ ਮਹਾਨ ਸੰਤ ਜਥੇਦਾਰ ਸੰਤ ਬਾਬਾ ਠਾਕੁਰ ਸਿੰਘ ਅਕਾਲੀ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਮਿਸਲ ਸ੍ਰੀ ਅਨੰਦਪੁਰ ਸਾਹਿਬ 6 ਜੂਨ 1984 ਦੇ ਮੌਜੂਦਾ ਮੁਖੀ ਤਪ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਜੀ ਗੜ੍ਹਪਧਾਣਾ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਚਰਨਾਂ ਨਾਲ ਜੋੜਿਆ। ਉਥੇ ਉਨ੍ਹਾਂ ਕਿਹਾ ਕਿ ਝਿੰਗੜਾਂ ਨਗਰ ਦੀ ਧਰਤੀ ਪੂਜਣ ਯੋਗ ਹੈ ਜਿਥੇ ਬ੍ਰਹਮ ਗਿਆਨੀ ਨਾਭ ਕੰਵਲ ਰਾਜਾ ਸਾਹਿਬ ਨੇ ਆਪਣੇ ਚਰਨ ਪਾਏ। ਉਨ੍ਹਾਂ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਟੇਜ ਸਕੱਤਰ ਸੁੱਚਾ ਸਿੰਘ ਝਿੰਗੜ ਨੇ ਗੁਰਮਤਿ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਸੰਤ ਬਾਬਾ ਠਾਕੁਰ ਸਿੰਘ ਅਕਾਲੀ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਮਿਸਲ ਸ੍ਰੀ ਅਨੰਦਪੁਰ ਸਾਹਿਬ 6 ਜੂਨ 1984 ਦੇ ਮੌਜੂਦਾ ਮੁਖੀ ਤਪ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਗੜ੍ਹਪਧਾਣਾ ਵਾਲਿਆਂ ਦੇ ਕੀਰਤਨੀ ਜਥੇ ਨੂੰ ਗੁਰੂ ਜੀ ਦੀ ਬਖਸ਼ਿਸ਼ ਸਿਰੋਪਾ� ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ, ਸੁੱਚਾ ਸਿੰਘ ਝਿੰਗੜ, ਨਿਰਮਲ ਸਿੰਘ ਢੰਡਾ, ਸੁਰਿੰਦਰ ਸਿੰਘ, ਸੁਰਜੀਤ ਸਿੰਘ ਬੰਬੇ, ਜਸਵਿੰਦਰ ਸਿੰਘ ਢੰਡਾ, ਸਮਸ਼ੇਰ ਸਿੰਘ ਜੈਕਸਨ, ਜਥੇਦਾਰ ਬਿਸ਼ਨ ਝਿੰਗੜ, ਗੁਰਦੇਵ ਰਾਮ ਪੰਚ, ਸੰਤੋਖ ਸਿੰਘ ਢੰਡਾ, ਗੁਰਵਿੰਦਰ ਸਿੰਘ ਮਿੰਟੂ, ਠੇਕੇਦਾਰ ਪਰਸ ਰਾਮ, ਵੈਦ ਸੁਖਬੀਰ ਰੱਲ੍ਹ, ਜਸਵੀਰ ਸਿੰਘ ਸੀਰਾ, ਅੰਮ੍ਰਿਤਪਾਲ ਸਿੰਘ, ਦਵਿੰਦਰ ਸਿੰਘ ਏ. ਐਸ. ਆਈ, ਚਰਨਜੀਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਸੱਤਪਾਲ ਸਿੰਘ, ਬਾਬਾ ਨਰਿੰਦਰ ਸਿੰਘ ਚੱਕ ਬਿਲਗਾ, ਬਾਬਾ ਪ੍ਰਸ਼ੋਤਮ ਸਿੰਘ ਮੰਡੇਰਾ, ਕੁਲਦੀਪ ਸਿੰਘ ਰੱਲ੍ਹ, ਲਵਪ੍ਰੀਤ ਸਿੰਘ, ਸਤਨਾਮ ਸਿੰਘ ਲੜੋਆ, ਜੋਗਿੰਦਰ ਸਿੰਘ, ਮੰਗਤ ਰਾਏ, ਮਨੀ ਰੱਲ੍ਹ, ਕ੍ਰਿਸ਼ਨ ਕੁਮਾਰ, ਗੁਰਮੇਲ ਰਾਮ ਇਟਲੀ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਸਤਨਾਮ ਰਾਮ, ਸ਼ਨੀ ਢੰਡਾ, ਦਿਆਲ ਰਾਮ , ਲਾਲ ਚੰਦ, ਬਲਵੀਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਮੰਝ ਜੀ ਸਮਾਧਾਂ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਨੀਟ ਰੀ-ਟੈਸਟ ਲਈ ਜ਼ਿਲ੍ਹੇ ’ਚ ਵਿਆਪਕ ਪ੍ਰਬੰਧ, ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਘੇਰੇ ’ਚ ਧਾਰਾ 163 ਲਾਗੂ-ਆਸ਼ਿਕਾ ਜੈਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।