08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮੁਹੱਲਾ ਨਰਾਇਣ ਨਗਰ 'ਚ ਸੱਪਾਂ ਤੋਂ ਕੁੱਤੇ ਨੇ ਬਚਾਈ ਪਰਿਵਾਰ ਦੀ ਜਾਨ

ਅਜੀਤ ਡੈਸਕ 16-06-2026
ਹੁਸ਼ਿਆਰਪੁਰ, 15 ਜੂਨ (ਹਰਪ੍ਰੀਤ ਕੌਰ)-ਮੁਹੱਲਾ ਨਰਾਇਣ ਨਗਰ ਦੇ ਇਕ ਘਰ 'ਚ ਬੀਤੀ ਰਾਤ ਦੋ ਕੋਬਰਾ ਸੱਪਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਘਰ ਦੇ ਬਾਹਰ ਰਹਿੰਦੇ ਇਕ ਕੁੱਤੇ ਨੇ ਭੌਂਕਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਇਕ ਸੱਪ ਤਾਂ ਬਾਹਰ ਨਿਕਲ ਗਿਆ ਜਦਕਿ ਦੂਜਾ ਅੰਦਰ ਪਈ ਵਾਸ਼ਿੰਗ ਮਸ਼ੀਨ 'ਚ ਵੜ ਗਿਆ | ਘਰ ਦੇ ਮਾਲਕ ਹੇਮੰਤ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ 'ਚ ਸੁੱਤੇ ਹੋਏ ਸਨ ਕਿ ਅਚਾਨਕ ਕੁੱਤੇ ਦੇ ਭੌਂਕਣ 'ਤੇ ਉਨ੍ਹਾਂ ਉੱਠ ਕੇ ਦੇਖਿਆ ਤਾਂ ਦੋ ਕੋਬਰਾ ਸੱਪ ਘਰ ਅੰਦਰ ਵੜਣ ਦੀ ਕੋਸ਼ਿਸ਼ ਕਰ ਰਹੇ ਸਨ | ਕੁੱਤੇ ਦੇ ਭੌਂਕਣ ਕਾਰਨ ਇਕ ਸੱਪ ਤਾਂ ਭੱਜ ਗਿਆ ਪਰ ਦੂਜਾ ਵਾਸ਼ਿੰਗ ਮਸ਼ੀਨ 'ਚ ਵੜ ਗਿਆ | ਉਨ੍ਹਾਂ ਦੱਸਿਆ ਕਿ ਸਾਰੀ ਰਾਤ ਉਨ੍ਹਾਂ ਜਾਗ ਕੇ ਕੱਟੀ | ਸਵੇਰੇ ਉਨ੍ਹਾਂ ਸਮਾਜ ਸੇਵੀ ਨਵੀਨ ਗਰੋਵਰ ਨੂੰ ਸੂਚਿਤ ਕੀਤਾ, ਜਿਨ੍ਹਾਂ ਮੌਕੇ 'ਤੇ ਪੁੱਜ ਕੇ ਸੱਪ ਨੂੰ ਫੜ ਲਿਆ | ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੋਬਰਾ ਸੱਪ ਜ਼ਹਿਰੀਲੀ ਸ਼੍ਰੇਣੀ 'ਚ ਆਉਂਦਾ ਹੈ | ਹੇਮੰਤ ਸ਼ਰਮਾ ਨੇ ਕਿਹਾ ਕਿ ਕੁੱਤੇ ਦੀ ਬਦੌਲਤ ਅੱਜ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਬਚੀ ਹੈ |

ਪਿਛਲੀ ਖ਼ਬਰ ਲੋਕ ਸਿਹਤ ਵਿਭਾਗ ਵਲੋਂ ਲੂ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਨ-ਆਸ਼ਿਕਾ ਜੈਨ ਅਗਲੀ ਖ਼ਬਰ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ 18 ਨੂੰ -ਭਾਈ ਦਿਲਬਾਗ ਸਿੰਘ ਮੰਝਪੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।