08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਵਿਨੈ ਕੁਮਾਰ ਸ਼ਰਮਾ ਨੇ ਭਾਰਤੀ ਫ਼ੌਜ ਵਿਚ ਲੈਫ਼ਟੀਨੈਂਟ ਬਣ ਕੇ ਇਲਾਕੇ ਦਾ ਨਾਂਅ ਕੀਤਾ ਰੌਸ਼ਨ <br/>

ਅਜੀਤ ਡੈਸਕ 16-06-2026
ਦਸੂਹਾ, 15 ਜੂਨ (ਭੁੱਲਰ)-ਪਿੰਡ ਰਾਮਪੁਰ ਹਲੇੜ ਲਈ ਹੋਣਹਾਰ ਨੌਜਵਾਨ ਵਿਨੈ ਕੁਮਾਰ ਸ਼ਰਮਾ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਵਜੋਂ ਕਮਿਸ਼ਨ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਨੇ ਦੇਸ਼ ਦੀ ਪ੍ਰਸਿੱਧ ਇੰਡੀਅਨ ਮਿਲਟਰੀ ਅਕੈਡਮੀ (ਆਈ. ਐੱਮ. ਏ.), ਦੇਹਰਾਦੂਨ ਤੋਂ ਸਫਲਤਾਪੂਰਵਕ ਟ੍ਰੇਨਿੰਗ ਪੂਰੀ ਕਰਨ ਉਪਰੰਤ ਇਹ ਉਪਲਬਧੀ ਹਾਸਿਲ ਕੀਤੀ ਹੈ | ਉਨ੍ਹਾਂ ਆਪਣੀ ਸ਼ੁਰੂਆਤੀ ਪੜ੍ਹਾਈ ਆਰਮੀ ਸਕੂਲ ਉੱਚੀ ਬੱਸੀ ਤੋਂ ਕੀਤੀ, ਜਦਕਿ ਬਾਰ੍ਹਵੀਂ ਦੀ ਪੜ੍ਹਾਈ ਆਰਮੀ ਸਕੂਲ ਬਰੇਲੀ ਤੋਂ ਪੂਰੀ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਇੰਦਰਪ੍ਰਸਥ ਯੂਨੀਵਰਸਿਟੀ, ਦਿੱਲੀ ਤੋਂ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿਚ ਬੀ.ਟੈਕ ਕੀਤੀ | ਉਨ੍ਹਾਂ ਨੇ ਸੰਘ ਲੋਕ ਸੇਵਾ ਆਯੋਗ ਦੀ ਕੰਬਾਈਨਡ ਡਿਫੈਂਸ ਸਰਵਿਸਿਜ਼ ਪ੍ਰੀਖਿਆ ਤੇ ਐੱਸ. ਐੱਸ. ਬੀ. ਇੰਟਰਵਿਊ ਸਫਲਤਾਪੂਰਵਕ ਪਾਸ ਕਰਕੇ ਭਾਰਤੀ ਫ਼ੌਜ ਦੇ ਅਫ਼ਸਰ ਕੇਡਰ 'ਚ ਆਪਣੀ ਜਗ੍ਹਾ ਬਣਾਈ | ਵਿਨੈ ਕੁਮਾਰ ਸ਼ਰਮਾ ਦੇ ਪਿਤਾ ਸੂਬੇਦਾਰ ਮੇਜਰ (ਆਨਰੇਰੀ ਲੈਫ਼ਟੀਨੈਂਟ) ਸ੍ਰੀ ਧਰ ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾ ਚੁੱਕੇ ਹਨ | ਵਿਨੈ ਨੇ ਦੱਸਿਆ ਕਿ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਵਰਦੀ ਵਿਚ ਦੇਖ ਕੇ ਉਨ੍ਹਾਂ ਦੇ ਮਨ ਵਿਚ ਵੀ ਦੇਸ਼ ਸੇਵਾ ਦਾ ਜਜ਼ਬਾ ਪੈਦਾ ਹੋਇਆ ਤੇ ਫ਼ੌਜ ਵਿਚ ਅਫ਼ਸਰ ਬਣਨਾ ਉਨ੍ਹਾਂ ਦਾ ਸੁਪਨਾ ਬਣ ਗਿਆ | ਉਨ੍ਹਾਂ ਕਿਹਾ ਕਿ ਇਸ ਮੰਜ਼ਿਲ ਤੱਕ ਪਹੁੰਚਣ ਦਾ ਸਫ਼ਰ ਆਸਾਨ ਨਹੀਂ ਸੀ | ਕਈ ਵਾਰ ਅਸਫਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ | ਉਨ੍ਹਾਂ ਨੂੰ 11ਵੇਂ ਯਤਨ 'ਚ ਸਫਲਤਾ ਪ੍ਰਾਪਤ ਹੋਈ ਅਤੇ ਉਹ ਆਈ. ਐੱਮ. ਏ. ਦੇਹਰਾਦੂਨ 'ਚ ਟ੍ਰੇਨਿੰਗ ਲਈ ਚੁਣੇ ਗਏ | ਉਨ੍ਹਾਂ ਕਿਹਾ ਮੇਰੇ ਪਿਤਾ ਮੇਰੀ ਸਭ ਤੋਂ ਵੱਡੀ ਪੇ੍ਰਰਨਾ ਹਨ | ਬਚਪਨ ਤੋਂ ਹੀ ਮੈਂ ਫ਼ੌਜ 'ਚ ਅਫ਼ਸਰ ਬਣਨ ਦਾ ਸੁਪਨਾ ਦੇਖਿਆ ਸੀ |

ਪਿਛਲੀ ਖ਼ਬਰ ਉਰਦੂ ਆਮੋਜ਼ ਦੀਆਂ ਕਲਾਸਾਂ 'ਚ ਦਾਖ਼ਲੇ ਲਈ ਚਾਹਵਾਨ 30 ਤੱਕ ਅਰਜ਼ੀਆਂ ਦੇਣ-ਡਾ. ਰਾਏ ਅਗਲੀ ਖ਼ਬਰ ਭੱਟਲਾ ਵਿਖੇ ਮੁੱਖ ਮੰਤਰੀ ਪੰਜਾਬ ਭਲਕੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ-ਵਿਧਾਇਕ ਰਾਜਾ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।