08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕਤਲ ਦੇ ਮਾਮਲੇ 'ਚ ਦੋਸ਼ੀ ਨੂੰ ਟਾਂਡਾ ਪੁਲਿਸ ਨੇ ਕੀਤਾ ਗਿ੍ਫ਼ਤਾਰ <br/>

ਅਜੀਤ ਡੈਸਕ 16-06-2026

ਟਾਂਡਾ ਉੜਮੁੜ 15 ਜੂਨ (ਦੀਪਕ ਬਹਿਲ)-ਟਾਂਡਾ ਦੇ ਪਿੰਡ ਅਵਾਨ ਘੋੜੇਸ਼ਾਹ ਵਿਖੇ ਉੱਤਰ ਪ੍ਰਦੇਸ਼ ਨਾਲ ਸੰਬੰਧਤ ਪ੍ਰਵਾਸੀ ਮਜ਼ਦੂਰ ਪ੍ਰਦੇਸੀ ਦੇ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ | ਪ੍ਰਵਾਸੀ ਮਜ਼ਦੂਰ ਦਾ ਕਤਲ ਉਸ ਦਾ ਹੀ ਸਾਂਢੂ ਨਿਕਲਿਆ ਹੈ, ਜਿਸ ਨੂੰ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ | ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਵਾਸੀ ਸੁਖਵਿੰਦਰ ਸਿੰਘ ਪੁੱਤਰ ਫੁੱਮਣ ਸਿੰਘ ਦੇ ਬਿਆਨ ਦੇ ਆਧਾਰ 'ਤੇ ਕਤਲ ਕੀਤੇ ਗਏ ਪ੍ਰਵਾਸੀ ਮਜ਼ਦੂਰ ਪਰਦੇਸੀ ਪੁੱਤਰ ਰਾਜਵੰਤ ਵਾਸੀ ਸੋਨਬਰਸਾ (ਖੁਸ਼ੀ ਨਗਰ) ਉੱਤਰ ਪ੍ਰਦੇਸ਼ ਦੇ ਸਾਂਢੂ ਅੰਕਿਤ ਪੁੱਤਰ ਰਾਜੂ ਯਾਦਵ ਵਾਸੀ ਰਾਏਪੁਰ (ਲਖੀਮਪੁਰ ਖੀਰੀ) ਯੂ. ਪੀ. ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ | ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਅੰਕਿਤ ਜੋ ਪਹਿਲਾਂ ਭਦਾਸ ਰਹਿੰਦਾ ਸੀ ਹੁਣ ਕੁਝ ਦਿਨਾਂ ਤੋਂ ਉਨ੍ਹਾਂ ਦੇ ਪਿੰਡ ਰਹਿਣ ਲੱਗਾ ਸੀ | ਉਸ ਦਾ ਕੁਝ ਦਿਨ ਪਹਿਲਾਂ ਆਪਣੇ ਪਤਨੀ ਪੁਸ਼ਪਾ ਨਾਲ ਝਗੜਾ ਹੋਇਆ ਸੀ ਤੇ ਜਿਸ ਤੋਂ ਬਾਅਦ ਪਰਦੇਸੀ ਦੀ ਪਤਨੀ ਸੁਨੀਤਾ ਉਸ ਨੂੰ ਬੱਚਿਆਂ ਸਮੇਤ 5 ਦਿਨ ਪਹਿਲਾ ਯੂ. ਪੀ. ਛੱਡਣ ਚਲੇ ਗਈ ਸੀ | ਜਿਸ ਨੂੰ ਲੈ ਕੇ ਅੰਕਿਤ ਗੁੱਸੇ ਵਿਚ ਸੀ ਅਤੇ ਉਸ ਨੇ ਸੁਖਵਿੰਦਰ ਨੂੰ ਮਿਲ ਕੇ ਆਖਿਆ ਸੀ ਕਿ ਪਰਦੇਸੀ ਨੇ ਉਸ ਦਾ ਘਰ ਖਰਾਬ ਕਰ ਦਿੱਤਾ ਹੈ ਅਤੇ ਜੇਕਰ ਉਸ ਦੀ ਪਤਨੀ ਵਾਪਸ ਨਾ ਆਈ ਤਾਂ ਉਸ ਨੇ ਪਰਦੇਸੀ ਨੂੰ ਨਹੀਂ ਛੱਡਣਾ ਹੈ | ਬਾਅਦ 'ਚ ਪਰਦੇਸੀ ਦੀ ਲਾਸ਼ ਕਮਰੇ 'ਚੋਂ ਮਿਲੀ ਜਿਸ ਦੇ ਗਲੇ 'ਤੇ ਕੁਝ ਨਿਸ਼ਾਨ ਸਨ | ਇਸ ਦੌਰਾਨ ਪਿੰਡ ਵਾਸੀ ਕੁਲਵੰਤ ਸਿੰਘ ਨੇ ਸੁਖਵਿੰਦਰ ਨੂੰ ਦੱਸਿਆ ਕਿ ਉਸ ਨੇ 13 ਜੂਨ ਨੂੰ ਦੁਪਹਿਰ 12.30 ਵਜੇ ਅੰਕਿਤ ਨੂੰ ਐਲੀਮੈਂਟਰੀ ਸਕੂਲ 'ਚੋਂ ਤੇਜ਼ੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿਕਲਦੇ ਵੇਖਿਆ ਹੈ | ਸੁਖਵਿੰਦਰ ਨੇ ਦੋਸ਼ ਲਾਇਆ ਕਿ ਅੰਕਿਤ ਨੇ ਹੀ ਪਰਦੇਸੀ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ | ਪੁਲਿਸ ਨੇ ਅੰਕਿਤ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਭੱਟਲਾ ਵਿਖੇ ਮੁੱਖ ਮੰਤਰੀ ਪੰਜਾਬ ਭਲਕੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ-ਵਿਧਾਇਕ ਰਾਜਾ ਗਿੱਲ ਅਗਲੀ ਖ਼ਬਰ ਸੇਂਟ ਸੋਲਜਰ ਦੇ ਵਿਦਿਆਰਥੀ ਦੇਵ ਬੰਧੂ ਨੇ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫ਼ਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।