27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵਿਦਿਆਰਥੀ ਮੋਹਿਤ ਕੁਮਾਰ ਨੂੰ 'ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਐਵਾਰਡ' ਲਈ ਚੁਣਿਆ

ਅਜੀਤ ਡੈਸਕ 15-06-2026
ਦਸੂਹਾ, 14 ਜੂਨ (ਭੁੱਲਰ)-ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ, ਚੌਧਰੀ ਬੰਤਾ ਸਿੰਘ ਕਾਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ 'ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਐਵਾਰਡ' ਸਮਾਗਮ ਕਰਵਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ਮਾਨਵ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ, ਔਖੇ ਅਕਾਦਮਿਕ ਮੁਕਾਬਲਿਆਂ ਅਤੇ ਹੋਰ ਸਹਿ-ਗਤੀਵਿਧੀਆਂ ਦੇ ਆਧਾਰ 'ਤੇ ਅਧਿਆਪਕਾਂ ਵਲੋਂ ਇਕ ਯੋਗ ਸੂਚੀ ਤਿਆਰ ਕੀਤੀ ਗਈ ਸੀ, ਜਿਸ ਵਿੱਚੋਂ ਜੇਤੂ ਦੀ ਚੋਣ ਕਰਨਾ ਇਕ ਚੁਣੌਤੀਪੂਰਨ ਫੈਸਲਾ ਸੀ | ਉਨ੍ਹਾਂ ਦੱਸਿਆ ਕਿ ਸ਼ਾਨਦਾਰ ਅਕਾਦਮਿਕ ਰਿਕਾਰਡ ਅਤੇ ਨਿਰੰਤਰ ਮਿਹਨਤ ਸਦਕਾ ਬੀ.ਕਾਮ, ਛੇਵੇਂ ਸਮੈਸਟਰ ਦੇ ਵਿਦਿਆਰਥੀ ਮੋਹਿਤ ਕੁਮਾਰ ਸਪੁੱਤਰ ਵੀਰ ਸਿੰਘ ਵਾਸੀ ਦਾਤਾਰਪੁਰ ਨੂੰ ਇਸ ਐਵਾਰਡ ਲਈ ਚੁਣਿਆ ਗਿਆ | ਸਮਾਗਮ ਦੌਰਾਨ ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪਿ੍ੰਸੀਪਲ ਡਾ. ਮਾਨਵ ਸੈਣੀ ਅਤੇ ਡੀਨ ਅਕੈਡਮਿਕਸ ਡਾ. ਰਾਜੇਸ਼ ਕੁਮਾਰ ਵਲੋਂ ਮੋਹਿਤ ਕੁਮਾਰ ਨੂੰ ਇੱਕ ਲੈਪਟਾਪ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਮੋਹਿਤ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਮਾਨਮੱਤੇ ਸਨਮਾਨ ਦੀਆਂ ਵਧਾਈਆਂ ਦਿੱਤੀਆਂ | ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸਹੀ ਸਮੇਂ 'ਤੇ ਸਨਮਾਨਿਤ ਕਰਨਾ ਸੰਸਥਾ ਦਾ ਮੁੱਖ ਉਦੇਸ਼ ਹੈ, ਤਾਂ ਜੋ ਉਹ ਭਵਿੱਖ ਵਿੱਚ ਸਿੱਖਿਆ ਅਤੇ ਸਫ਼ਲਤਾ ਦੇ ਨਵੇਂ ਮੁਕਾਮ ਹਾਸਲ ਕਰ ਸਕਣ | ਇਹ ਅਵਾਰਡ ਕੇਵਲ ਇੱਕ ਇਨਾਮ ਨਹੀਂ, ਬਲਕਿ ਸਵਰਗਵਾਸੀ ਡਾ. ਸ਼ਬਨਮ ਕੌਰ ਦੇ ਵਿਦਿਅੱਕ ਆਦਰਸ਼ਾਂ, ਮਾਨਵਤਾ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਹੈ | ਇਸ ਮੌਕੇ ਮੈਨੇਜਮੈਂਟ ਵਿਭਾਗ ਦੇ ਡਾ. ਵੀਨਸ, ਨਵਨੀਤ ਕੌਰ, ਕਾਜਲ, ਮਨਪ੍ਰੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਕੀਰਤਨ ਦਰਬਾਰ ਤੇ ਸੰਤ ਸਮਾਗਮ ਕਰਵਾਏ ਅਗਲੀ ਖ਼ਬਰ ਰਮਦਾਸਪੁਰ ਵਿਖੇ ਜੂਨ '84 ਦੇ ਸ਼ਹੀਦਾਂ ਦੀ ਯਾਦ 'ਚ ਕਵੀ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।