ਪ੍ਰਾਇਮਰੀ ਬਲਾਕ ਦਫ਼ਤਰ ਕੋਟਫ਼ਤੂਹੀ ਦਾ ਬੁਰਾ ਹਾਲ, ਤਨਖ਼ਾਹ ਤੇ ਬਕਾਏ ਦੀ ਕਿਸ਼ਤ ਨਹੀਂ ਮਿਲੀ - ਜੀ.ਟੀ.ਯੂ.
ਕੋਟਫ਼ਤੂਹੀ, 28 ਸਤੰਬਰ (ਅਵਤਾਰ ਸਿੰਘ ਅਟਵਾਲ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਦਾ ਦਫ਼ਤਰ ਮੁਲਾਜ਼ਮਾਂ ਪੱਖ ਲਈ ਇਸ ਦਾ ਬਹੁਤ ਬੁਰਾ ਹਾਲ ਹੈ, ਬਲਾਕ ਵਿਚ ਕੇਵਲ ਇੱਕ ਮੁਲਾਜ਼ਮ ਹੀ ਕੰਮ ਕਰ ਰਿਹਾ ਹੈ, ਪ੍ਰਾਇਮਰੀ ਅਧਿਆਪਕਾਂ ਦੀ ਤਨਖ਼ਾਹ ਦੇ ਬਿੱਲ ਵੀ ਕਿਸੇ ਹੋਰ ਬਲਾਕ ਦੇ ਮੁਲਾਜ਼ਮਾਂ ਵੱਲੋਂ ਬਣਾਏ ਜਾਂਦੇ ਹਨ, ਜਿਸ ਕਰ ਕੇ ਅਧਿਆਪਕਾਂ ਨੂੰ ਤਨਖ਼ਾਹ ਵੀ ਪੰਦਰਾਂ-ਪੰਦਰਾਂ ਦਿਨ ਦੇਰੀ ਨਾਲ ਮਿਲਦੀ ਹੈ। ਕੋਟਫ਼ਤੂਹੀ ਵਿਖੇ ਮੀਟਿੰਗ ਦੌਰਾਨ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਜੀ.
ਕੋਟਫ਼ਤੂਹੀ, 28 ਸਤੰਬਰ (ਅਵਤਾਰ ਸਿੰਘ ਅਟਵਾਲ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਦਾ ਦਫ਼ਤਰ ਮੁਲਾਜ਼ਮਾਂ ਪੱਖ ਲਈ ਇਸ ਦਾ ਬਹੁਤ ਬੁਰਾ ਹਾਲ ਹੈ, ਬਲਾਕ ਵਿਚ ਕੇਵਲ ਇੱਕ ਮੁਲਾਜ਼ਮ ਹੀ ਕੰਮ ਕਰ ਰਿਹਾ ਹੈ, ਪ੍ਰਾਇਮਰੀ ਅਧਿਆਪਕਾਂ ਦੀ ਤਨਖ਼ਾਹ ਦੇ ਬਿੱਲ ਵੀ ਕਿਸੇ ਹੋਰ ਬਲਾਕ ਦੇ ਮੁਲਾਜ਼ਮਾਂ ਵੱਲੋਂ ਬਣਾਏ ਜਾਂਦੇ ਹਨ, ਜਿਸ ਕਰ ਕੇ ਅਧਿਆਪਕਾਂ ਨੂੰ ਤਨਖ਼ਾਹ ਵੀ ਪੰਦਰਾਂ-ਪੰਦਰਾਂ ਦਿਨ ਦੇਰੀ ਨਾਲ ਮਿਲਦੀ ਹੈ। ਕੋਟਫ਼ਤੂਹੀ ਵਿਖੇ ਮੀਟਿੰਗ ਦੌਰਾਨ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਜੀ. ਟੀ. ਯੂ ਬਲਾਕ ਕੋਟਫ਼ਤੂਹੀ ਪ੍ਰਧਾਨ ਨਰਿੰਦਰ ਅਜਨੋਹਾ, ਜਨਰਲ ਸਕੱਤਰ ਉਂਕਾਰ ਸਿੰਘ ਅਤੇ ਜ਼ਿਲ੍ਹਾ ਆਗੂ ਪਰਮਜੀਤ ਕਾਤਿਬ ਨੇ ਕਿਹਾ ਕਿ ਇਸ ਬਲਾਕ ਦੇ ਅਧਿਆਪਕਾਂ ਨੂੰ ਪੇਅ-ਕਮਿਸ਼ਨ ਦੇ ਬਕਾਏ ਦੀ ਇੱਕ ਵੀ ਕਿਸ਼ਤ ਨਹੀਂ ਮਿਲੀ ਹੈ, ਜਦਕਿ ਅੱਪਰ-ਪ੍ਰਾਇਮਰੀ ਅਧਿਆਪਕਾਂ ਨੂੰ ਛੇ ਕਿਸ਼ਤਾਂ ਰਿਲੀਜ਼ ਵੀ ਹੋ ਚੁੱਕੀਆਂ ਹਨ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਪਤਾ ਹੈ, ਪ੍ਰੰਤੂ ਦਫ਼ਤਰ ਦੇ ਅਮਲੇ ਦੀ ਘਾਟ ਪੂਰੀ ਨਹੀਂ ਕੀਤੀ ਜਾ ਰਹੀ, ਜਿਸ ਨਾਲ ਅਧਿਆਪਕਾਂ ਨੂੰ ਸਰਵਿਸ ਬੁੱਕ ਰਿਕਾਰਡ, ਜੀ. ਪੀ. ਐਫ. ਰਿਕਾਰਡ, ਜੀ. ਆਈ. ਐੱਸ ਰਿਕਾਰਡ, ਤਨਖ਼ਾਹ, ਬਕਾਏ ਦੀਆਂ ਕਿਸ਼ਤਾਂ, ਮੈਡੀਕਲ ਕਲੇਮ, ਮਿਡ-ਡੇ-ਮੀਲ ਅਤੇ ਹੋਰ ਦਫਤਰਿ ਕੰਮ ਕਾਜਾਂ ਲਈ ਕਾਫੀ ਖੱਜਲ-ਖੁਆਰੀ ਹੋ ਰਹੀ ਹੈ। ਆਗੂਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਵਿਚ ਮਨਜ਼ੂਰਸ਼ੁਦਾ ਅਸਾਮੀਆਂ ਅਨੁਸਾਰ ਅਮਲਾ ਤਾਇਨਾਤ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਦੇ ਕੰਮ ਸਮੇਂ ਸਿਰ ਹੋ ਸਕਣ।ਇਸ ਮੌਕੇ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਪਰਮਜੀਤ ਕਾਤਿਬ, ਮਹਿੰਦਰ ਪਾਲ, ਸੀ.ਐਚ.ਟੀ ਸਰਬਜੀਤ ਸਿੰਘ, ਅਜੇ ਕੁਮਾਰ, ਪਵਨ ਕੁਮਾਰ, ਸਗਲੀ ਰਾਮ, ਸੁਖਜੀਵਨ ਸਿੰਘ, ਅਸ਼ੋਕ ਕੁਮਾਰ, ਪਰਵਿੰਦਰ ਸਿੰਘ, ਸਤਪਾਲ ਸਿੰਘ, ਮਨਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।