08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਲਗਾਇਆ ਤਿੰਨ ਰੋਜ਼ਾ ਫ਼ਸਟ ਏਡ ਟ੍ਰੇਨਿੰਗ ਕੈਂਪ

ਅਜੀਤ ਡੈਸਕ 24-05-2026
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠ ਸੈਂਚੁਰੀ ਪਲਾਈਵੁੱਡ ਹੁਸ਼ਿਆਰਪੁਰ ਵਿਖੇ ਤਿੰਨ ਰੋਜ਼ਾ ਫ਼ਸਟ ਏਡ ਟ੍ਰੇਨਿੰਗ ਕੈਂਪ ਲਗਾਇਆ | ਰੈੱਡਕਰਾਸ ਸੁਸਾਇਟੀ ਵਲੋਂ ਸਮੂਹ ਕੰਪਨੀਆਂ, ਫ਼ੈਕਟਰੀਆਂ, ਉਦਯੋਗਿਕ ਇਕਾਈਆਂ ਤੇ ਬੱਸ ਕੰਡਕਟਰਾਂ/ਟਰਾਂਸਪੋਰਟ ਸਟਾਫ਼ ਨੂੰ ਅਪੀਲ ਗਈ ਕਿ ਕੰਮ ਵਾਲੀ ਥਾਂ ਜਾਂ ਸਫ਼ਰ ਦੌਰਾਨ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ, ਇਸ ਲਈ ਸਾਰੇ ਅਦਾਰਿਆਂ ਨੂੰ ਆਪਣੇ ਕਰਮਚਾਰੀਆਂ ਲਈ ਅਜਿਹੇ ਫ਼ਸਟ ਏਡ ਟਰੇਨਿੰਗ ਕੈਂਪ ਜ਼ਰੂਰ ਲਗਵਾਉਣੇ ਚਾਹੀਦੇ ਹਨ | ਸੁਸਾਇਟੀ ਵਲੋਂ ਦੱਸਿਆ ਗਿਆ ਕਿ ਅਜਿਹੇ ਕੈਂਪਾਂ ਰਾਹੀਂ ਜਾਣਕਾਰੀ ਹਾਸਿਲ ਕਰਕੇ ਲੋੜ ਪੈਣ 'ਤੇ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ | ਇਸ ਟ੍ਰੇਨਿੰਗ ਕੈਂਪ ਦੌਰਾਨ ਫ਼ਸਟ ਏਡ ਟਰੇਨਰ ਅਨੂ ਸ਼ਰਮਾ ਵਲੋਂ ਕੰਪਨੀ ਦੇ 30 ਕਰਮਚਾਰੀਆਂ ਨੂੰ ਫ਼ਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ | ਕਰਮਚਾਰੀਆਂ ਨੂੰ ਹਾਦਸਿਆਂ, ਅਚਾਨਕ ਬਿਮਾਰੀ, ਸੀ. ਪੀ. ਆਰ. ਦੇਣ, ਖ਼ੂਨ ਵਗਣ ਤੋਂ ਰੋਕਣ, ਹੱਡੀ ਟੁੱਟਣ 'ਤੇ ਪੱਟੀ ਬੰਨ੍ਹਣ ਤੇ ਬੇਹੋਸ਼ੀ ਦੀ ਹਾਲਤ ਵਿਚ ਮਰੀਜ਼ ਨੂੰ ਸੰਭਾਲਣ ਦੇ ਪ੍ਰੈਕਟੀਕਲ ਤਰੀਕੇ ਦੱਸੇ ਗਏ | ਸੈਂਚੁਰੀ ਪਲਾਈਵੁੱਡ ਦੇ ਪ੍ਰਬੰਧਕਾਂ (ਮੈਨੇਜਮੈਂਟ) ਤੇ ਸਮੂਹ ਕਰਮਚਾਰੀਆਂ ਨੇ ਇਸ ਟ੍ਰੇਨਿੰਗ 'ਤੇ ਬਹੁਤ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਰੈੱਡ ਕਰਾਸ ਸੁਸਾਇਟੀ ਦਾ ਧੰਨਵਾਦ ਕੀਤਾ | ਇਸ ਸਿਖਲਾਈ ਤੋਂ ਪ੍ਰੇਰਿਤ ਹੋ ਕੇ ਕੰਪਨੀ ਮੈਨੇਜਮੈਂਟ ਨੇ ਰੈੱਡ ਕਰਾਸ ਸੁਸਾਇਟੀ ਨੂੰ ਜੂਨ ਦੇ ਦੂਜੇ ਹਫ਼ਤੇ ਕੰਪਨੀ ਕੰਪਲੈਕਸ ਵਿਚ ਇਕ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਉਣ ਦੀ ਅਪੀਲ ਕੀਤੀ ਹੈ, ਜਿਸ 'ਚ ਕੰਪਨੀ ਦੇ ਕਰਮਚਾਰੀ ਸਵੈ-ਇੱਛਾ ਨਾਲ ਖ਼ੂਨਦਾਨ ਕਰਨਗੇ | ਇਸ ਕੈਂਪ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਐਮਰਜੈਂਸੀ ਸਥਿਤੀਆਂ 'ਚ ਕੀਮਤੀ ਜਾਨਾਂ ਬਚਾਉਣ ਲਈ ਅਜਿਹੀ ਸਿਖਲਾਈ ਬਹੁਤ ਜ਼ਰੂਰੀ ਹੈ |
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਮੀਟਿੰਗ 'ਚ ਸਰਕਲ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਹਾਕਿੰਸ ਕੂਕਰ ਲਿਮ: 'ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।