07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੱਸੀ ਕਲਾਂ ਦੇ ਸ੍ਰੀ ਦੁਰਗਾ ਦਿਨੇਸ਼ਵਰੀ ਮੰਦਰ 'ਚ ਜਾਗਰਣ 28 ਨੂੰ

ਅਜੀਤ ਡੈਸਕ 24-05-2026
ਚੱਬੇਵਾਲ, 23 ਮਈ (ਰਾਜੀਵ ਭਾਰਦਵਾਜ)-ਸ੍ਰੀ ਦੁਰਗਾ ਦਿਨੇਸ਼ਵਰੀ ਮੰਦਰ ਪਿੰਡ ਬੱਸੀ ਕਲਾਂ ਵਿਖੇ ਪ੍ਰਬੰਧਕ ਕਮੇਟੀ ਵਲੋਂ 55ਵਾਂ ਸਾਲਾਨਾ ਵਿਸ਼ਾਲ ਜਾਗਰਣ 28 ਮਈ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਵਿਨੋਦ ਸ਼ਾਹ ਢੀਂਗਰਾ ਤੇ ਬਲਰਾਮ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਗਰਾਤੇ ਦੌਰਾਨ ਪੰਜਾਬ ਦੇ ਮਸ਼ਹੂਰ ਭਜਨ ਗਾਇਕ ਹਰਸ਼ ਸਿਕੰਦਰ ਜਲੰਧਰ ਵਾਲੇ ਤੇ ਗੁੱਡੂ ਵਾਧਵਾ ਲੁਧਿਆਣਾ ਵਾਲੇ ਸਾਰੀ ਰਾਤ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਧੀਰ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜਗਰਾਤੇ ਲਈ ਦਿੱਤਾ ਜਾਣ ਵਾਲਾ ਸੱਦਾ ਪੱਤਰ ਵੀ ਜਾਰੀ ਕੀਤਾ | ਇਸ ਮੌਕੇ ਪੰਡਿਤ ਦੇਸ਼ ਬੰਧੂ ਰੱਤੀ, ਪੰਡਿਤ ਫੂਲ ਚੰਦ, ਮਾ. ਰਾਜੇਸ਼ ਕੁਮਾਰ, ਕਿ੍ਸ਼ਨ ਸਚਦੇਵਾ, ਪਵਨ ਅਰੋੜਾ, ਰਿੰਕੂ ਅਰੋੜਾ, ਬ੍ਰਹਮ ਦੱਤ, ਹਰੀ ਸ਼ਰਨ, ਬਲਰਾਮ ਰੱਤੀ, ਸ਼ਿਵ ਨੰਦਨ, ਗੋਪਾਲ ਕਿਸ਼ਨ, ਵਿਸ਼ਾਲ ਚੱਢਾ, ਦੀਪਕ ਚੱਢਾ, ਰੋਹਿਤ ਸ਼ਰਮਾ, ਵਿਜੇ ਕੁਮਾਰ ਚੱਢਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਹੁਸ਼ਿਆਰਪੁਰ 'ਚ ਦਾਖ਼ਲੇ ਲਈ ਪ੍ਰਾਸਪੈਕਟਸ ਜਾਰੀ ਅਗਲੀ ਖ਼ਬਰ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।