07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਿਆਣੀ ਵਿਖੇ ਕਬਾੜ ਦੇ ਗੁਦਾਮ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜਿਆ

ਅਜੀਤ ਡੈਸਕ 24-05-2026

ਟਾਂਡਾ ਉੜਮੁੜ, 23 ਮਈ (ਕੁਲਬੀਰ ਸਿੰਘ ਗੁਰਾਇਆ)-ਬੀਤੀ ਰਾਤ ਪਿੰਡ ਮਿਆਣੀ ਵਿਖੇ ਇਕ ਕਬਾੜ ਦੇ ਗੋਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ | ਜਾਣਕਾਰੀ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਜ਼ਦੀਕ ਗੋਦਾਮ 'ਚ ਨਾ-ਮਾਲੂਮ ਕਾਰਨਾਂ ਕਰਕੇ ਰਾਤ ਕਰੀਬ 2.30 ਵਜੇ ਲੱਗੀ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਅੱਗ ਦੇ ਭਾਂਬੜ ਮੱਚ ਗਏ | ਅਗਜਨੀ ਦੀ ਸੂਚਨਾ ਮਿਲਦਿਆਂ ਹੀ ਟਾਂਡਾ ਤੇ ਦਸੂਹਾ ਤੋਂ ਫਾਇਰ ਬਿ੍ਗੇਡ ਦੀਆਂ ਪਹੁੰਚੀਆਂ ਕਰੀਬ 5 ਗੱਡੀਆਂ ਨੇ 3-4 ਘੰਟੇ ਦੀ ਜੱਦੋ-ਜ਼ਾਹਦ ਉਪਰੰਤ ਭਿਆਨਕ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਗੁਦਾਮ ਦਾ ਸਾਮਾਨ ਸੜ ਚੁੱਕਾ ਸੀ | ਇਸ ਸੰਬੰਧੀ ਗੁਦਾਮ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਪੁਲ ਪੁਖ਼ਤਾ ਨੇ ਦੱਸਿਆ ਕਿ ਇਸ ਘਟਨਾ ਵਿਚ ਸਾਮਾਨ ਢੋਣ ਵਾਲਾ ਇਕ ਛੋਟਾ ਹਾਥੀ, ਪਲਾਸਟਿਕ ਦਾ ਅਤੇ ਹੋਰ ਸਾਮਾਨ ਸੜ ਗਿਆ, ਜਿਸ ਕਾਰਨ ਉਸ ਦਾ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ | ਇਸ ਸੰਬੰਧੀ ਟਾਂਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਸੇਂਟ ਸੋਲਜਰ ਗਰੁੱਪ ਦੇ 15 ਵਿਦਿਆਰਥੀਆਂ ਦੀ ਨਾਮੀ ਹੋਟਲਾਂ 'ਚ ਇੰਟਰਨਸ਼ਿਪ ਲਈ ਚੋਣ ਅਗਲੀ ਖ਼ਬਰ ਵੇਰਕਾ ਮਿਲਕ ਪਲਾਂਟ 'ਚ ਕੱਚੇ ਮੁਲਾਜ਼ਮਾਂ ਵਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।