04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਕੂਲ ਵੈਨ ਤੇ ਟਿੱਪਰ ਵਿਚਕਾਰ ਟੱਕਰ, ਡਰਾਈਵਰ ਤੇ ਬੱਚਿਆਂ ਦੇ ਲੱਗੀਆਂ ਸੱਟਾਂ

ਅਜੀਤ ਡੈਸਕ 23-05-2026
ਸ਼ਾਮਚੁਰਾਸੀ/ਹੁਸ਼ਿਆਰਪੁਰ, 22 ਮਈ (ਗੁਰਮੀਤ ਸਿੰਘ ਖ਼ਾਨਪੁਰੀ, ਹਰਪ੍ਰੀਤ ਕੌਰ)-ਪਿੰਡ ਕਡਿਆਣਾ ਸੜਕ 'ਤੇ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਸਨ ਵੈਲੀ ਇੰਟਰਨੈਸ਼ਨਲ ਸਕੂਲ ਚੱਕੋਵਾਲ ਬ੍ਰਾਹਮਣਾ ਵਿਖੇ ਪੇਪਰ ਖ਼ਤਮ ਹੋਣ ਤੋਂ ਬਾਅਦ, ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਸਕੂਲ ਵੈਨ ਦੀ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ | ਹਾਦਸੇ 'ਚ ਸਕੂਲ ਵੈਨ ਦੇ ਡਰਾਈਵਰ ਸਮੇਤ ਤਿੰਨ ਬੱਚੇ ਜ਼ਖ਼ਮੀ ਹੋ ਗਏ, ਜਦਕਿ ਬਾਕੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਸਰਕਾਰੀ ਹਸਪਤਾਲ ਸ਼ਾਮਚੁਰਾਸੀ ਵਿਖੇ ਮੁੱਢਲੀ ਸਹਾਇਤਾ ਦੇਣ ਉਪਰੰਤ ਤਿੰਨੇ ਬੱਚਿਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭੇਜਿਆ ਗਿਆ | ਖ਼ਬਰ ਦੀ ਸੂਚਨਾ ਮਿਲਦੇ ਸਾਰ ਹੀ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਡਾਕਟਰਾਂ ਦੀ ਟੀਮ ਨਾਲ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਮੁੱਢਲੀ ਸਹਾਇਤਾ ਦਿੱਤੀ | ਜਾਣਕਾਰੀ ਅਨੁਸਾਰ ਸਕੂਲ 'ਚ ਪੇਪਰ ਖ਼ਤਮ ਹੋਣ ਉਪਰੰਤ ਬੱਚਿਆਂ ਨੂੰ ਛੁੱਟੀ ਹੋਈ ਸੀ | ਜਿਸ ਤੋਂ ਬਾਅਦ ਸਕੂਲ ਵੈਨ ਨੰਬਰ ਪੀ.ਬੀ.02.ਏ.ਏ-3197 ਜਿਸ ਨੂੰ ਡਰਾਈਵਰ ਕੁਲਵੰਤ ਸਿੰਘ ਵਾਸੀ ਪਿੰਡ ਕਡਿਆਣਾ ਚਲਾ ਰਿਹਾ ਸੀ, ਕਰੀਬ 10 ਬੱਚਿਆਂ ਨੂੰ ਸਵਾਰ ਕਰਕੇ ਸ਼ਾਮਚੁਰਾਸੀ ਵੱਲ ਜਾ ਰਹੀ ਸੀ | ਜਦੋਂ ਬੱਸ ਪਿੰਡ ਕਡਿਆਣਾ ਦੇ ਨਜ਼ਦੀਕ ਪਹੁੰਚੀ ਤਾਂ ਸ਼ਾਮਚੁਰਾਸੀ ਵਲੋਂ ਆ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਨੰਬਰ.ਪੀ.ਬੀ.22. ਵਾਈ.-2221 ਵਲੋਂ ਵੈਨ ਦੀ ਜ਼ੋਰਦਾਰ ਸਾਈਡ ਵੱਜਣ ਨਾਲ ਹਾਦਸਾ ਵਾਪਰਿਆ | ਟਿੱਪਰ ਦੇ ਡਰਾਈਵਰ ਦੀ ਪਹਿਚਾਣ ਰਾਜ ਕੁਮਾਰ ਪੁੱਤਰ ਅਯੋਧਿਆ ਪ੍ਰਸਾਦ ਵਾਸੀ ਲੰਮਾ ਪਿੰਡ (ਜਲੰਧਰ) ਵਜੋਂ ਹੋਈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਪੁਲਿਸ ਵਲੋਂ ਮੁਸਤੈਦੀ ਦਿਖਾਉਂਦੇ ਹੋਏ ਟਿੱਪਰ ਤੇ ਉਸ ਦੇ ਡਰਾਈਵਰ ਰਾਜ ਕੁਮਾਰ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ |
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਵਲੋਂ ਵਾਰਡ ਨੰਬਰ 33 ਤੋਂ ਉਮੀਦਵਾਰ ਨੀਲਮ ਚੌਹਾਨ ਦੇ ਹੱਕ 'ਚ ਚੋਣ ਮੀਟਿੰਗ ਅਗਲੀ ਖ਼ਬਰ ਭਾਜਪਾ ਆਗੂਆਂ ਦੀ ਤਹਿਸੀਲਦਾਰ ਨਾਲ ਤਿੱਖੀ ਬਹਿਸ, ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।