07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭੰਬੋਤਾੜ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 17-05-2026
ਰਾਮਗੜ੍ਹ ਸੀਕਰੀ, 16 ਮਈ (ਕਟੋਚ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਬੋਤਾੜ ਦਾ 12ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸਕੂਲ ਪ੍ਰਮੁੱਖ ਮੈਡਮ ਰੇਨੂ ਰਾਣੀ ਨੇ ਦੱਸਿਆ ਕਿ ਸਾਰੇ 20 ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ ਹਨ | ਵਿਦਿਆਰਥੀ ਸਾਜਨ ਨੇ 426/500 ਅੰਕ, ਅਰਸ਼ ਚੌਧਰੀ ਨੇ 414/500 ਅੰਕ ਤੇ ਵਿਦਿਆਰਥੀ ਗੌਰਵ ਚੌਧਰੀ ਨੇ 407/500 ਅੰਕ ਹਾਸਲ ਕਰਕੇ ਸਕੂਲ 'ਚੋਂ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੇ 11 ਵਿਦਿਆਰਥੀਆਂ ਨੇ 75 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ | ਮੈਡਮ ਰੇਨੂੰ ਰਾਣੀ ਨੇ ਕਿਹਾ ਕਿ ਸਕੂਲ ਦੀ ਇਸ ਉਪਲਬਧੀ ਦਾ ਸਿਹਰਾ ਸਕੂਲ ਦੇ ਸਮੂਹ ਸਟਾਫ਼ ਦੇ ਮਾਰਗ ਦਰਸ਼ਨ ਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ | ਇਸ ਮੌਕੇ ਲੈਕਚਰਾਰ ਪ੍ਰਵੀਨ, ਲੈਕਚਰਾਰ ਬਿਕਰਮ ਕੌਂਡਲ, ਮਾਸਟਰ ਸਤੀਸ਼ ਕੁਮਾਰ ਤੇ ਹੋਰ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਅਗਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਅਕਾਦਮਿਕ ਉੱਤਮਤਾ ਪੁਰਸਕਾਰ ਸਮਾਗਮ ਕਰਵਾਇਆ 257 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।