06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਣਪਛਾਤੇ ਔਰਤ ਦੇ ਕੰਨ ਦੀ ਵਾਲੀ ਖੋਹ ਕੇ ਫ਼ਰਾਰ

ਅਜੀਤ ਡੈਸਕ 17-05-2026
ਮਾਹਿਲਪੁਰ, 16 ਮਈ (ਰਜਿੰਦਰ ਸਿੰਘ)-ਅੱਜ ਫਗਵਾੜਾ ਰੋਡ ਮਾਹਿਲਪੁਰ ਵਿਖੇ ਸ਼ਾਮੀ 6 ਵਜੇ ਦੇ ਕਰੀਬ ਇਕ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਵਲੋਂ 1 ਔਰਤ ਦੀ ਸੱਜੇ ਕੰਨ ਦੀ ਵਾਲੀ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਕਮਲੇਸ਼ ਕੌਰ ਵਾਸੀ ਗੋਂਦਪੁਰ ਨੇ ਦੱਸਿਆ ਕਿ ਉਹ ਆਪਣੇ ਇਕ ਹੋਰ ਸਾਥੀ ਔਰਤ ਨਾਲ ਫਗਵਾੜਾ ਰੋਡ 'ਤੇ ਪੈਦਲ ਮੁੱਖ ਚੌਕ ਵੱਲ ਨੂੰ ਜਾ ਰਹੀਆਂ ਤਾਂ ਅਚਾਨਕ ਇਕ ਬਿਨਾਂ ਨੰਬਰੀ ਮੋਟਰ ਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੇ ਪਿੇਛਿਓ ਮੋਟਰਸਾਈਕਲ ਨਾਲ ਦੀ ਲੰਘਾਉਦੇ ਹੋਏ ਮੇਰੇ ਸੱਜੇ ਕੰਨ ਦੀ ਸੋਨੇ ਵਾਲੀ (ਕਰੀਬ 5 ਗ੍ਰਾਮ) ਖੋਹ ਕੇ ਕੇ ਲੈ ਗਏ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰਨ ਥਾਣਾ ਮੁੱਖੀ ਰਮਨਦੀਪ ਕੌਰ ਸਮੇਤ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਦੁਕਾਨਾਂ ਦੇ ਸੀ. ਸੀ. ਟੀ. ਵੀ. ਖੰਘਾਲਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਜਪਾ ਦੇ 7 ਉਮੀਦਵਾਰਾਂ ਨੇ ਨਗਰ ਕੌਂਸਲ ਹਰਿਆਣਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।